ਅਬਰਾਵਾਂ ਸਕੂਲ ’ਚ ਸਿੱਖਿਆ ਮੇਲਾ
07:42 AM Dec 12, 2024 IST
Advertisement
ਬਨੂੜ:
Advertisement
ਪਿੰਡ ਦੇਵੀਨਗਰ (ਅਬਰਾਵਾਂ) ਦੇ ਸਰਕਾਰੀ ਹਾਈ ਸਕੂਲ ਵੱਲੋਂ ਹਿਸਾਬ ਅਤੇ ਸਾਇੰਸ ਵਿਸ਼ਿਆਂ ਦਾ ਵਿੱਦਿਅਕ ਮੇਲਾ ਲਾਇਆ ਗਿਆ। ਪਿੰਡ ਵਾਸੀਆਂ ਵੱਲੋਂ ਸਕੂਲ ਦੇ ਸਟਾਫ਼ ਦੀ ਵੀ ਸਰਾਹਨਾ ਕੀਤੀ ਗਈ। ਸਕੂਲ ਦੀ ਮੁੱਖ ਅਧਿਆਪਕਾ ਪਿੰਕੀ ਵਸ਼ਿਸ਼ਟ ਦੀ ਅਗਵਾਈ ਅਤੇ ਹਿਸਾਬ ਮਾਸਟਰ ਮਨਦੀਪ ਸਿੰਘ ਤੇ ਸ੍ਰੀਮਤੀ ਸ਼ਵੇਤਾ ਚਾਵਲਾ ਅਤੇ ਸਾਇੰਸ ਅਧਿਆਪਕ ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਇਸ ਵਿਦਿੱਅਕ ਮੇਲੇ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਸਾਇੰਸ ਦੇ ਮਾਡਲਾਂ ਅਤੇ ਹਿਸਾਬ ਦੀਆਂ ਕਿਰਿਆਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਕੂਲ ਮੁਖੀ ਨੇ ਦੱਸਿਆ ਕਿ ਇਸ ਮੇਲੇ ਰਾਹੀਂ ਵਿਦਿਆਰਥੀਆਂ ਦੇ ਮਨਾਂ ਵਿੱਚ ਸਾਇੰਸ ਅਤੇ ਹਿਸਾਬ ਵਿਸ਼ਿਆਂ ਪ੍ਰਤੀ ਪਾਇਆ ਜਾਂਦਾ ਡਰ ਦੂਰ ਕਰਨ ਵਿੱਚ ਮਦਦ ਮਿਲੇਗੀ। -ਪੱਤਰ ਪ੍ਰੇਰਕ
Advertisement
Advertisement