ਸਿੱਖਿਆ ਬੋਰਡ ਵੱਲੋਂ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਸ਼ਡਿਊਲ ਜਾਰੀ
06:57 AM Jul 01, 2023 IST
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 30 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2023-24 ਦੀ ਦੂਜੀ ਤਿਮਾਹੀ ਵਿੱਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਉਪ ਸਕੱਤਰ (ਦਸਵੀਂ) ਡਾ. ਗੁਰਮੀਤ ਕੌਰ ਨੇ ਦੱਸਿਆ ਕਿ ੲਿਹ ਪ੍ਰੀਖਿਆ 28 ਤੇ 29 ਜੁਲਾਈ ਨੂੰ ਕਰਵਾਈ ਜਾਵੇਗੀ। 28 ਜੁਲਾਈ ਨੂੰ ਪੰਜਾਬੀ-ਏ ਅਤੇ 29 ਜੁਲਾਈ ਨੂੰ ਪੰਜਾਬੀ-ਬੀ ਦੀ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫਾਰਮ ਪੰਜਾਬ ਬੋਰਡ ਦੀ ਵੈੱਬਸਾਈਟ www.pseb.ac.in ’ਤੇ 3 ਜੁਲਾਈ ਨੂੰ ਅਪਲੋਡ ਕੀਤੇ ਜਾਣਗੇ। ਇਹ ਪ੍ਰੀਖਿਆ ਫਾਰਮ 19 ਜੁਲਾਈ ਤੱਕ ਬੋਰਡ ਦੇ ਮੁੱਖ ਦਫ਼ਤਰ ਵਿੱਚ ਸਿੰਗਲ ਵਿੰਡੋ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।ਇਸ ਪ੍ਰੀਖਿਆ ਲਈ ਪ੍ਰੀਖਿਆਰਥੀਆਂ ਨੂੰ ਰੋਲ ਨੰਬਰ ਵੈੱਬਸਾਈਟ ’ਤੇ ਆਨਲਾਈਨ ਵਿਧੀ ਰਾਹੀਂ 24 ਜੁਲਾਈ ਤੋਂ ਉਪਲਬਧ ਹੋਣਗੇ।
Advertisement
Advertisement