ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਨਸ਼ਨਰਾਂ ਨੂੰ ਆਨ-ਲਾਈਨ ਠੱਗੀ ਤੋਂ ਬਚਣ ਬਾਰੇ ਜਾਗਰੂਕ ਕੀਤਾ

07:24 AM Jul 13, 2023 IST
ਪੈਨਸ਼ਨਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਮੈਨੇਜਰ ਰਾਜੂ ਸਿੰਘ।

ਪੱਤਰ ਪ੍ਰੇਰਕ
ਅਮਰਗੜ੍ਹ, 12 ਜੁਲਾਈ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਜੈਕਟ ਕੋਆਰੀਨੇਟਰ ਰਾਜੂ ਸਿੰਘ ਤੇ ਫੀਲਡ ਰਿਸਪੌਂਡ ਅਫ਼ਸਰ ਸੁਖਵਿੰਦਰ ਸਿੰਘ ਨੇ ਪੈਨਸ਼ਨਰਜ਼ ਹੋਮ ਵਿੱਚ ਪੈਨਸ਼ਨਰਾਂ ਨੂੰ ਮੋਬਾਈਲ ਫੋਨ ਤੇ ਇੰਟਰਨੈੱਟ ਆਦਿ ’ਤੇ ਨਿੱਤ ਹੋ ਰਹੇ ਧੋਖਿਆਂ ਤੋਂ ਬਚਣ, ਫ਼ਰਜ਼ੀ ਸੰਦੇਸ਼ਾਂ, ਏਟੀਐਮ, ਇੱਕ ਮਜ਼ਬੂਤ ਪਾਸਵਰਡ ਬਣਾਉਣ, ਆਨ-ਲਾਈਨ ਘਪਲੇ ਦਾ ਪਤਾ ਲਗਾਉਣ, ਖਾਤੇ ਦੀ ਜਾਂਚ ਕਰਦੇ ਰਹਿਣ, ਓਟੀਪੀ ਕਿਸੇ ਨਾਲ ਸਾਂਝਾ ਨਾ ਕਰਨ, ਪਾਸਵਰਡ ਬਦਲਦੇ ਰਹਿਣ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚਲਾਕ ਲੋਕ ਧੌਖਾ ਕਰਨ ਲਈ ਜ਼ਿਆਦਾਤਰ ਬਜ਼ੁਰਗਾਂ ਨੂੰ ਹੀ ਚੁਣਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਨਾਲ ਆਨਲਾਈਨ ਧੋਖਾ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਸਾਈਬਰ ਕਰਾਈਮ ਨੂੰ 1930 ਨੰਬਰ ’ਤੇ ਦਿੱਤੀ ਜਾ ਸਕਦੀ ਹੈ। ਬਜ਼ੁਰਗਾਂ ਨੂੰ ਜੇ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ 14567 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪੀਆਰਟੀਸੀ ਦਾ ਸਾਬਕਾ ਡਰਾਈਵਰ ਗਿਆਨ ਸਿੰਘ ਦਾ ਜਨਮ ਦਨਿ ਵੀ ਮਨਾਇਆ ਗਿਆ।
ਇਸ ਮੌਕੇ ਸ਼ੁਕਲ ਚੰਦ ਸ਼ਾਹੀ, ਹਰਨਾਮ ਸਿੰਘ ਸੇਖੋਂ, ਪ੍ਰਧਾਨ ਰਾਜਿੰਦਰ ਸਿੰਘ ਸਲਾਰ, ਦਰਸ਼ਨ ਸਿੰਘ ਬਨਭੌਰਾ, ਮਹਿੰਦਰ ਸਿੰਘ ਸਲਾਰ, ਮਹਿੰਦਰ ਸਿੰਘ, ਸਵਿੰਦਰ ਸਿੰਘ ਭੂਮਸੀ, ਸਰਪੰਚ ਚਰਨਜੀਤ ਸਿੰਘ, ਸੁਦਰਸ਼ਨ ਸਿੰਗਲਾ, ਰਤਨ ਸਿੰਘ ਚੌਂਦਾ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Advertisement

Advertisement
Tags :
ਆਨ-ਲਾਈਨਕੀਤਾਜਾਗਰੂਕਠੱਗੀਪੈਨਸ਼ਨਰਾਂਬਾਰੇ
Advertisement