ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਯੂਟਿਊਬਰ ਐਲਵਿਸ਼ ਯਾਦਵ ਨੂੰ ਸਮਨ
11:24 AM Jul 10, 2024 IST
Advertisement
ਲਖਨਊ, 10 ਜੁਲਾਈ
Advertisement
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੂਟਿਊਬਰ ਸਿਦਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਉਸ ਵੱਲੋਂ ਆਯੋਜਿਤ ਪਾਰਟੀਆਂ ਵਿਚ ਨਸ਼ੇ ਲਈ ਸੱਪਾਂ ਦੇ ਜ਼ਹਿਰ ਦੀ ਵਰਤੋਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ 23 ਜੁਲਾਈ ਨੂੰ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਕੇਂਦਰੀ ਏਜੰਸੀ ਨੇ ਇਸ ਮਾਮਲੇ ਨੂੰ ਲੈ ਕੇ 23 ਜੁਲਾਈ ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ ਗੋਤਮ ਬੁੱਧ ਨਗਰ ਜ਼ਿਲ੍ਹੇ ਵਿਚ ਪੁਲੀਸ ਵੱਲੋਂ ਮੁਢਲੀ ਜਾਂਚ ਦੌਰਾਨ ਐਲਵਿਸ਼ ਯਾਦਵ ਸਮੇਤ ਹੋਰਾਂ ‘ਤੇ ਮਨੀ ਲਾਂਡਰਿੰਗ ਦੇ ਤਹਿਤ ਦੋਸ਼ ਲਾਏ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਲਵਿਸ਼ ਯਾਦਵ ਨੂੰ ਈਡੀ ਦੇ ਲਖਨਉ ਸਥਿਤ ਦਫ਼ਤਰ ਵਿਖੇ ਇਸ ਹਫ਼ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਵਿਦੇਸ਼ ਯਾਤਰਾ ਅਤੇ ਹੋਰ ਕਾਰਨਾਂ ਕਾਰਨ ਉਸ ਵੱਲੋਂ ਸਮਾਂ ਮੰਗਿਆ ਗਿਆ ਸੀ। -ਪੀਟੀਆਈ
Advertisement
Advertisement