For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ’ਚ ਟੈਕਸਟਾਈਲ ਕੰਪਨੀ ਦੇ ਠਿਕਾਣਿਆਂ ’ਤੇ ਈਡੀ ਦੇ ਛਾਪੇ

07:50 AM Jan 13, 2024 IST
ਲੁਧਿਆਣਾ ’ਚ ਟੈਕਸਟਾਈਲ ਕੰਪਨੀ ਦੇ ਠਿਕਾਣਿਆਂ ’ਤੇ ਈਡੀ ਦੇ ਛਾਪੇ
ਲੁਧਿਆਣਾ ਦੇ ਸਰਾਭਾ ਨਗਰਵਿੱਚ ਸ਼ੁੱਕਰਵਾਰ ਨੂੰ ਟੈਕਸਟਾਈਲ ਕੰਪਨੀ ਮਾਲਕ ਦੀ ਕੋਠੀ ਅੱਗੇ ਛਾਪੇ ਦੌਰਾਨ ਈਡੀ ਅਧਿਕਾਰੀਆਂ ਦੀ ਖੜ੍ਹੀ ਕਾਰ। -ਫੋਟੋ: ਧੀਮਾਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 12 ਜਨਵਰੀ
ਸਨਅਤੀ ਸ਼ਹਿਰ ’ਚ ਐੱਸਈਐਲ ਕੰਪਨੀ ਦੇ ਦਫ਼ਤਰਾਂ ’ਤੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਨੇ ਛਾਪੇ ਮਾਰੇ। ਕੰਪਨੀ ਦੇ 15 ਤੋਂ ਵੱਧ ਠਿਕਾਣਿਆਂ ’ਤੇ ਇੱਕੋ ਵੇਲੇ ਛਾਪੇ ਮਾਰੇ ਗਏ। ਇਸ ਦੌਰਾਨ ਕੰਪਨੀ ਦੇ ਰਿਕਾਰਡ ਤੇ ਹੋਰਨਾਂ ਦਸਤਾਵੇਜ਼ ਦੀ ਜਾਂਚ ਕੀਤੀ ਗਈ। ਇਹ ਛਾਪੇ 1530 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇੱਥੇ ਅੱਜ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਸ ਸਬੰਧੀ ਛਾਪੇ ਮਾਰੇ ਗਏ। ਈਡੀ ਦੇ ਅਧਿਕਾਰੀ ਅਰਧ ਸੈਨਿਕ ਬਲਾਂ ਦੇ ਨਾਲ ਟੀਮਾਂ ਬਣਾ ਕੇ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵੱਲੋਂ ਕੰਪਨੀ ਦੇ ਖ਼ਿਲਾਫ਼ ਬੈਂਕ ਧੋਖਾਧੜੀ ਮਾਮਲੇ ’ਚ ਜਾਂਚ ਤੋਂ ਬਾਅਦ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ। ਸੀਬੀਆਈ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਦੀ ਧੋਖਾਧੜੀ ਕੀਤੀ ਹੈ। ਐੱਸਈਐਲ ਟੈਕਸਟਾਈਲ ਕੰਪਨੀ ਦੇ ਮਲੋਟ, ਨਵਾਂ ਸ਼ਹਿਰ, ਨੀਮਰਾਣਾ (ਰਾਜਸਥਾਨ) ਤੇ ਹਿਸਾਰ ’ਚ ਯੂਨਿਟ ਹਨ। ਸੀਬੀਆਈ ਨੇ 14 ਅਗਸਤ 2020 ਨੂੰ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ ਮਾਰੇ ਸਨ। ਮਗਰੋਂ ਇੱਕ ਡਾਇਟੈਕਟਰ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Advertisement

ਸਾਲ 2023 ਵਿੱਚ 828 ਕਰੋੜ ਦੀਆਂ ਜਾਇਦਾਦਾਂ ਕੀਤੀਆਂ ਸਨ ਅਟੈਚ

ਇਸ ਕੇਸ ਵਿੱਚ ਈਡੀ ਨੇ ਫਰਵਰੀ 2023 ’ਚ 828 ਕਰੋੜ ਦੀ ਜਾਇਦਾਦ ਜੋੜੀ ਸੀ, ਜਿਸ ’ਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਅਲਵਰ ਅਤੇ ਹਿਸਾਰ ’ਚ ਜ਼ਮੀਨ, ਭਵਨ ਤੇ ਮਸ਼ੀਨਰੀ ਸ਼ਾਮਲ ਹੈ। ਈਡੀ ਦੀ ਹੁਣ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਐੱਸਈਐੱਲ ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਤੋਂ ਲਏ ਕਰਜ਼ ਦੀ ਦੁਰਵਰਤੋਂ ਕੀਤੀ ਸੀ।

Advertisement

Advertisement
Author Image

joginder kumar

View all posts

Advertisement