ਈਡੀ ਦੇ ਹਰਿਆਣਾ ਦੇ ਵਿਧਾਇਕ ਛੋਕਰ ’ਤੇ ਛਾਪੇ: 4 ਲਗਜ਼ਰੀ ਕਾਰਾਂ, 14.5 ਲੱਖ ਦੇ ਗਹਿਣੇ ਤੇ ਸਾਢੇ 4 ਲੱਖ ਰੁਪਏ ਜ਼ਬਤ ਕੀਤੇ
01:06 PM Jul 31, 2023 IST
ਨਵੀਂ ਦਿੱਲੀ, 31 ਜੁਲਾਈ
ਈਡੀ ਘਰ ਖਰੀਦਦਾਰਾਂ ਨਾਲ ਕਥਿਤ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਆਗੂ ਅਤੇ ਹਰਿਆਣਾ ਦੇ ਵਿਧਾਇਕ ਧਰਮ ਸਿੰਘ ਛੋਕਰ ਅਤੇ ਉਸ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਚਾਰ ਲਗਜ਼ਰੀ ਕਾਰਾਂ, 14.5 ਲੱਖ ਰੁਪਏ ਦੇ ਗਹਿਣੇ ਅਤੇ 4.5 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਛੋਕਰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ ਸੀਟ ਤੋਂ ਵਿਧਾਇਕ ਹਨ।
Advertisement
Advertisement