ਈਡੀ ਵੱਲੋਂ ਐਮੇਜ਼ਨ ਤੇ ਫਲਿਪਕਾਰਟ ਦੇ ਵਿਕਰੇਤਾਵਾਂ ਦੇ ਟਿਕਾਣਿਆਂ ’ਤੇ ਛਾਪੇ
07:07 AM Nov 08, 2024 IST
ਨਵੀਂ ਦਿੱਲੀ, 7 ਨਵੰਬਰ
ਐਨਫੋਰਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਨਿਵੇਸ਼ ਉਲੰਘਣਾ ਦੀ ਜਾਂਚ ਤਹਿਤ ਐਮੇਜ਼ਨ ਤੇ ਫਲਿਪਕਾਰਟ ਜਿਹੀਆਂ ਈ-ਕਾਮਰਸ ਕੰਪਨੀਆਂ ਲਈ ਕੰਮ ਕਰਨ ਵਾਲੇ ਕੁਝ ‘ਮੁੱਖ ਵਿਕਰੇਤਾਵਾਂ’ ਦੇ ਟਿਕਾਣਿਆਂ ’ਤੇ ਅੱਜ ਛਾਪੇ ਮਾਰੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਕਾਰਵਾਈ ਤਹਿਤ ਦਿੱਲੀ, ਗੁਰੂਗ੍ਰਾਮ ਤੇ ਪੰਚਕੂਲਾ (ਹਰਿਆਣਾ), ਹੈਦਰਾਬਾਦ (ਤਿਲੰਗਾਨਾ) ਅਤੇ ਬੰਗਲੂਰੂ (ਕਰਨਾਟਕ) ਸਥਿਤ ਇਨ੍ਹਾਂ ਤਰਜੀਹੀ ਵਿਕਰੇਤਾਵਾਂ ਦੇ ਕੁੱਲ 19 ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਸੂਤਰਾਂ ਨੇ ਦੱਸਿਆ ਕਿ ਈਡੀ ਨੇ ਫੇਮਾ ਤਹਿਤ ਦੋ ਵੱਡੀਆਂ ਈ-ਕਾਮਰਸ ਕੰਪਨੀਆਂ ਖ਼ਿਲਾਫ਼ ਕਈ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕੀਤੀ ਹੈ। ਸ਼ਿਕਾਇਤਾਂ ’ਚ ਦੋਸ਼ ਲਾਇਆ ਗਿਆ ਹੈ ਕਿ ਇਹ ਕੰਪਨੀਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਸਤਾਂ ਜਾਂ ਸੇਵਾਵਾਂ ਦੇ ਵਿਕਰੀ ਮੁੱਲ ਨੂੰ ਪ੍ਰਭਾਵਿਤ ਕਰਕੇ ਭਾਰਤੀ ਐੱਫਡੀਆਈ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। -ਪੀਟੀਆਈ
Advertisement
Advertisement