ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਡੀ ਵੱਲੋਂ ਫ਼ਰਜ਼ੀ ਫਰਮ ਮਾਮਲੇ ’ਚ ਕਈ ਥਾਵਾਂ ’ਤੇ ਛਾਪੇ

07:42 AM Jul 10, 2024 IST
ਸਿਰਸਾ ਵਿੱਚ ਇਕ ਘਰ ਦੇ ਬਾਹਰ ਖੜ੍ਹੇ ਈਡੀ ਟੀਮ ਦੇ ਵਾਹਨ।

ਪ੍ਰਭੂ ਦਿਆਲ
ਸਿਰਸਾ, 9 ਜੁਲਾਈ
ਈਡੀ ਨੇ ਅੱਜ ਇਥੇ ਅੱਧੀ ਦਰਜਨ ਤੋਂ ਵੱਧ ਫਰਮਾਂ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ। ਇਹ ਛਾਪਾ ਫ਼ਰਜ਼ੀ ਫਰਮਾ ਬਣਾ ਕੇ ਸਰਕਾਰ ਨੂੰ ਕਥਿਤ ਤੌਰ ’ਤੇ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ’ਚ ਮਾਰਿਆ ਗਿਆ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਈਡੀ ਦੀ ਟੀਮ ਅੱਜ ਸਵੇਰੇ ਸਿਰਸਾ ਪਹੁੰਚੀ। ਕਰੀਬ 40 ਵਾਹਨਾਂ ਵਿੱਚ ਆਏ ਈਡੀ ਦੇ ਅਧਿਕਾਰੀਆਂ ਨੇ ਸੱਤ ਟੀਮਾਂ ਬਣਾਈਆਂ। ਮਗਰੋਂ ਪਦਮ ਬਾਂਸਲ, ਮਹੇਸ਼ ਬਾਂਸਲ, ਵਰਿੰਦਰ ਗੁਪਤਾ ਅਤੇ ਕੁਝ ਹੋਰ ਲੋਕਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਸੁਰੱਖਿਆ ਲਈ ਈਡੀ ਦੇ ਨਾਲ ਸੀਆਰਪੀਐੱਫ ਤੇ ਪੁਲੀਸ ਦੇ ਜਵਾਨ ਵੀ ਮੌਜੂਦ ਸਨ। ਈਡੀ ਦੀ ਟੀਮ ਨੇ ਸਿਰਸਾ ਦੇ ਐਫ ਬਲਾਕ ਵਿੱਚ ਪਦਮ ਬਾਂਸਲ ਦੇ ਘਰ ਛਾਪਾ ਮਾਰਿਆ। ਉਸ ਸਮੇਂ ਪਦਮ ਬਾਂਸਲ ਅਤੇ ਉਨ੍ਹਾਂ ਦਾ ਪਰਿਵਾਰ ਘਰ ’ਚ ਹੀ ਮੌਜੂਦ ਸੀ। ਮਗਰੋਂ ਟੀਮ ਨੇ ਅਨਾਜ ਮੰਡੀ, ਜਨਤਾ ਭਵਨ ਰੋਡ, ਅਗਰਸੇਨ ਕਲੋਨੀ, ਨੰਦਨ ਵਾਟਿਕਾ, ਹੁੱਡਾ ਸੈਕਟਰ ਸਿਰਸਾ, ਹਾਊਸਿੰਗ ਬੋਰਡ ਕਲੋਨੀ ਵਿੱਚ ਸਥਿਤ ਕਈ ਘਰਾਂ ਵਿੱਚ ਛਾਪੇ ਮਾਰੇ। ਇਸ ਦੌਰਾਨ ਕਿਸੇ ਨੂੰ ਘਰ ਦੇ ਅੰਦਰ ਨਹੀਂ ਦਾਖਲ ਹੋਣ ਦਿੱਤਾ ਨਾ ਹੀ ਕਿਸੇ ਨੂੰ ਬਾਹਰ ਜਾਣ ਦਿੱਤਾ ਗਿਆ। ਇਸ ਦੌਰਾਨ ਈਡੀ ਦੇ ਅਧਿਕਾਰੀ ਮੀਡੀਆ ਤੋਂ ਦੂਰ ਰਹੇ।
ਜ਼ਿਕਰਯੋਗ ਹੈ ਕਿ ਫਰਜ਼ੀ ਫਰਮ ਮਾਮਲੇ ’ਚ ਪਦਮ ਬਾਂਸਲ, ਮਹੇਸ਼ ਬਾਂਸਲ ਅਤੇ ਕੁਝ ਹੋਰ ਵਿਅਕਤੀ ਜੇਲ੍ਹ ਜਾ ਚੁੱਕੇ ਹਨ। ਇਨ੍ਹਾਂ ’ਚੋਂ ਪਦਮ ਬਾਂਸਲ ਫਿਲਹਾਲ ਜ਼ਮਾਨਤ ’ਤੇ ਬਾਹਰ ਹੈ। ਹੁਣ ਤੱਕ ਦੀ ਜਾਂਚ ਵਿੱਚ ਕਈ ਮੁਲਜ਼ਮਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ।

Advertisement

Advertisement