For the best experience, open
https://m.punjabitribuneonline.com
on your mobile browser.
Advertisement

ਈਡੀ ਵੱਲੋਂ ਫਾਰੂਕ ਅਬਦੁੱਲਾ ਨੂੰ ਨਵੇਂ ਸੰਮਨ ਜਾਰੀ

07:24 AM Feb 13, 2024 IST
ਈਡੀ ਵੱਲੋਂ ਫਾਰੂਕ ਅਬਦੁੱਲਾ ਨੂੰ ਨਵੇਂ ਸੰਮਨ ਜਾਰੀ
Advertisement

ਸ੍ਰੀਨਗਰ/ਨਵੀਂ ਦਿੱਲੀ, 12 ਫਰਵਰੀ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੰਮੂ ਕਸ਼ਮੀਰ ਕ੍ਰਿਕਟ ਐਸੋੋਸੀਏਸ਼ਨ (ਜੇਕੇਸੀਏ) ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੂੰ ਨਵੇਂ ਸਿਰੇ ਤੋਂ ਸੰਮਨ ਜਾਰੀ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਅਬਦੁੱਲਾ ਨੂੰ ਭਲਕੇ (ਮੰਗਲਵਾਰ) ਸ੍ਰੀਨਗਰ ਵਿਚ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ 86 ਸਾਲਾ ਸਿਆਸਤਦਾਨ ਨੂੰ 11 ਜਨਵਰੀ ਨੂੰ ਪੁੱੱਛ-ਪੜਤਾਲ ਲਈ ਸੱਦਿਆ ਸੀ, ਪਰ ਉਹ ਪੇਸ਼ ਨਹੀਂ ਹੋਏ। ਅਬਦੁੱਲਾ ਨੇੜਲੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਇਸ ਵਾਰ ਵੀ ਏਜੰਸੀ ਅੱਗੇ ਪੇਸ਼ ਹੋਣ ਦੀ ਕਈ ਉਮੀਦ ਨਹੀਂ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×