ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਡੀ ਵੱਲੋਂ ‘ਆਪ’ ਦੀ ਗੋਆ ਇਕਾਈ ਦੇ ਮੁਖੀ ਤੇ ਤਿੰਨ ਹੋਰਾਂ ਤੋਂ ਪੁੱਛ-ਪੜਤਾਲ

07:32 AM Mar 29, 2024 IST
‘ਆਪ’ ਆਗੂ ਅਮਿਤ ਪਾਲੇਕਰ ਪੁੱਛ ਪੜਤਾਲ ਲਈ ਈਡੀ ਦੇ ਦਫ਼ਤਰ ਪਹੁੰਚਦੇ ਹੋਏ। -ਫੋਟੋ: ਪੀਟੀਆਈ

ਪਣਜੀ, 28 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਆਮ ਆਦਮੀ ਪਾਰਟੀ ਦੀ ਗੋਆ ਇਕਾਈ ਦੇ ਪ੍ਰਧਾਨ ਅਮਿਤ ਪਾਲੇਕਰ ਅਤੇ ਤਿੰਨ ਹੋਰ ਜਣਿਆਂ ਤੋਂ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ ਪੜਤਾਲ ਕੀਤੀ ਹੈ। ਈਡੀ ਨੇ ਪਾਲੇਕਰ, ‘ਆਪ’ ਨੇਤਾ ਰਾਮਰਾਓ ਵਾਘ ਅਤੇ ਦੋ ਹੋਰਾਂ ਦੱਤਾਪ੍ਰਸਾਦ ਨਾਇਕ ਤੇ ਅਸ਼ੋਕ ਨਾਇਕ ਨੂੰ ਪੀਐੱਮਐੱਲਏ ਤਹਿਤ ਦਰਜ ਕੇਸ ਦੇ ਸਬੰਧ ਵਿੱਚ ਤਲਬ ਕੀਤਾ ਸੀ।
ਪਾਲੇਕਰ ਬਾਅਦ ਦੁਪਹਿਰ 12.10 ਵਜੇ ਈਡੀ ਦੇ ਦਫ਼ਤਰ ਪੁੱਜੇ ਜਦਕਿ ਬਾਕੀ ਸਵੇਰੇ 11.15 ਵਜੇ ਪਹੁੰਚ ਗਏ ਸਨ। ਇਨ੍ਹਾਂ ਸਾਰਿਆਂ ਨੂੰ ਸ਼ਾਮ ਛੇ ਵਜੇ ਜਾਣ ਦੀ ਇਜਾਜ਼ਤ ਦਿੱਤੀ ਗਈ। ‘ਆਪ’ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਇਨ੍ਹਾਂ ਚਾਰਾਂ ਨੂੰ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ’ਚ ਪੁੱਛ ਪੜਤਾਲ ਲਈ ਸੱਦਿਆ ਗਿਆ ਸੀ। ਇਸ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੁਝ ਹੋਰ ‘ਆਪ’ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਤਾਪ੍ਰਸਾਦ ਨਾਇਕ ਤੇ ਅਸ਼ੋਕ ਨਾਇਕ ਗੋਆ ਵਿੱਚ ਭੰਡਾਰੀ ਭਾਈਚਾਰੇ ਦੇ ਆਗੂ ਹਨ।
ਈਡੀ ਦੇ ਦਫ਼ਤਰ ’ਚੋਂ ਬਾਹਰ ਆਉਣ ਮਗਰੋਂ ਪਾਲੇਕਰ ਨੇ ਕਿਹਾ ਕਿ ਇਹ ਹਾਕਮ ਧਿਰ ਵੱਲੋਂ ਵਿਰੋਧੀ ਆਗੂਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਈਡੀ ਉਨ੍ਹਾਂ ਨੂੰ ਮੁੜ ਸੱਦੇਗੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਸੰਮਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸੰਮਨ ਕੀਤੇ ਗਏ ਹਨ ਉਹ ਸਾਰੇ ਭੰਡਾਰੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਇਹ ਹਾਕਮ ਧਿਰ ਵੱਲੋਂ ਭੰਡਾਰੀ ਭਾਈਚਾਰੇ ਖ਼ਿਲਾਫ਼ ਗਿਣੀ-ਮਿੱਥੀ ਯੋਜਨਾ ਹੈ। -ਪੀਟੀਆਈ

Advertisement

Advertisement
Advertisement