For the best experience, open
https://m.punjabitribuneonline.com
on your mobile browser.
Advertisement

ਆਸ਼ੂ ਦੀ ਵਿਦੇਸ਼ ਵਿੱਚ ਲੈਣ-ਦੇਣ ਦੀ ਜਾਣਕਾਰੀ ਈਡੀ ਹੱਥ ਲੱਗੀ

07:30 AM Aug 04, 2024 IST
ਆਸ਼ੂ ਦੀ ਵਿਦੇਸ਼ ਵਿੱਚ ਲੈਣ ਦੇਣ ਦੀ ਜਾਣਕਾਰੀ ਈਡੀ ਹੱਥ ਲੱਗੀ
Advertisement

ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ
ਟਰਾਂਸਪੋਰਟੇਸ਼ਨ ਘਪਲੇ ਦੇ ਮਾਮਲੇ ਵਿੱਚ ਵਿਜੀਲੈਂਸ ਤੋਂ ਬਾਅਦ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜ ਰੋਜ਼ਾ ਰਿਮਾਂਡ ’ਤੇ ਲਿਆ ਹੋਇਆ ਹੈ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਦੇ ਵਿਦੇਸ਼ੀ ਲੈਣ-ਦੇਣ ਦੀ ਜਾਣਕਾਰੀ ਈਡੀ ਹੱਥ ਲੱਗੀ ਹੈ। ਈਡੀ ਦੀ ਜਾਂਚ ’ਚ ਪਤਾ ਲੱਗਿਆ ਕਿ ਭਾਰਤ ਭੂਸ਼ਣ ਆਸ਼ੂ ਨੇ ਕਈ ਫ਼ਰਜ਼ੀ ਸੰਸਥਾਵਾਂ ਰਾਹੀਂ ਵੀ ਪੈਸੇ ਕਮਾਏ ਹਨ। ਆਸ਼ੂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਮ ’ਤੇ ਕਈ ਜਾਇਦਾਦਾਂ ਖ਼ਰੀਦੀਆਂ। ਹੁਣ ਜਾਂਚ ਏਜੰਸੀ ਨੇ ਆਸ਼ੂ ਦੇ ਕਰੀਬੀਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਈਡੀ ਨੂੰ ਆਸ਼ੂ ਤੇ ਉਸ ਦੇ ਕਰੀਬੀਆਂ ਦੇ ਖਾਤਿਆਂ ’ਚ ਵਿਦੇਸ਼ੀ ਐਂਟਰੀਆਂ ਮਿਲੀਆਂ ਹਨ। ਆਸ਼ੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਈਡੀ ਨੇ 24 ਅਗਸਤ 2023, 4 ਸਤੰਬਰ 2023 ਅਤੇ 6 ਸਤੰਬਰ 2023 ਨੂੰ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ ਮਾਰੇ ਸਨ। ਤਲਾਸ਼ੀ ਦੌਰਾਨ ਨਕਦੀ ਜ਼ਬਤ ਕੀਤੀ ਗਈ ਸੀ ਅਤੇ ਬੈਂਕ ਖਾਤੇ ਵੀ ਫਰੀਜ਼ ਕੀਤੇ ਗਏ ਸਨ। ਇਸ ਮਾਮਲੇ ’ਚ ਜ਼ਬਤ ਤੇ ਫਰੀਜ਼ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ 8.46 ਕਰੋੜ ਰੁਪਏ ਸੀ।

Advertisement

ਆਸ਼ੂ ਦੇ ਕਰੀਬੀ ਵੀ ਰਡਾਰ ’ਤੇ

ਭਾਰਤ ਭੂਸ਼ਣ ਆਸ਼ੂ ਤੋਂ ਕੀਤੀ ਜਾ ਰਹੀ ਪੁੁੱਛ-ਪੜਤਾਲ ਮਗਰੋਂ ਹੁਣ ਉਨ੍ਹਾਂ ਦੇ ਕਈ ਕਰੀਬੀ ਵੀ ਈਡੀ ਦੇ ਰਡਾਰ ’ਤੇ ਹਨ। ਆਸ਼ੂ ’ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਕਰੀਬੀਆਂ ਜ਼ਰੀਏ ਵਿਦੇਸ਼ਾਂ ਵਿੱਚ ਕੁੱਝ ਲੈਣ-ਦੇਣ ਕੀਤਾ ਹੈ। ਕਰੀਬੀਆਂ ਨਾਲ ਪ੍ਰਾਪਰਟੀ ਖ਼ਰੀਦਣ ਦੇ ਵੀ ਦੋਸ਼ ਹਨ। ਇਸ ਤੋਂ ਇਲਾਵਾ ਟਰਾਂਸਪੋਰਟ ਘਪਲੇ ਵਿੱਚ ਠੇਕੇਦਾਰ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।

Advertisement
Author Image

sukhwinder singh

View all posts

Advertisement
Advertisement
×