ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਡੀ ਨੇ ਹੇਮੰਤ ਸੋਰੇਨ ਖ਼ਿਲਾਫ਼ ਸਬੂਤ ਵਜੋਂ ਫਰਿੱਜ ਤੇ ਸਮਾਰਟ ਟੀਵੀ ਦੇ ਬਿੱਲ ਸ਼ਾਮਲ ਕੀਤੇ

02:42 PM Apr 07, 2024 IST

ਨਵੀਂ ਦਿੱਲੀ/ਰਾਂਚੀ, 7 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿੱਚ ਇਕ ਫਰਿੱਜ ਤੇ ਸਮਾਰਟ ਟੀਵੀ ਦਾ ਬਿੱਲ ਸਬੂਤਾਂ ਵਜੋਂ ਸ਼ਾਮਲ ਕੀਤਾ  ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ 31 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ 8886 ਏਕੜ ਜ਼ਮੀਨ ਨਾਜਾਇਜ਼ ਢੰਗ ਨਾਲ ਹਾਸਲ ਕੀਤੀ ਸੀ। ਸੰਘੀ ਏਜੰਸੀ ਨੇ ਰਾਂਚੀ ਸਥਿਤ ਦੋ ਡੀਲਰਾਂ ਕੋਲੋਂ ਇਹ ਰਸੀਦਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪਿਛਲੇ ਮਹੀਨੇ 48 ਸਾਲਾ ਝਾਰਖੰਡ ਮੁਕੀਤ ਮੋਰਚਾ ਦੇ ਆਗੂ ਅਤੇ ਚਾਰ ਹੋਰਾਂ ਖ਼ਿਲਾਫ਼ ਦਾਇਰ ਆਪਣੇ ਦੋਸ਼ ਪੱਤਰ ਵਿੱਚ ਸ਼ਾਮਲ ਕੀਤਾ। -ਪੀਟੀਆਈ

Advertisement

Advertisement