ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਰਥ ਸ਼ਾਸਤਰੀ ਪ੍ਰੋ. ਏਐੱਸ ਢੇਸੀ ਨੂੰ ਸ਼ਰਧਾਂਜਲੀਆਂ

09:08 AM May 05, 2024 IST

ਚੰਡੀਗੜ੍ਹ (ਟਨਸ): ਉੱਘੇ ਅਰਥ ਸ਼ਾਸਤਰੀ ਪ੍ਰੋ. ਏਐੱਸ ਢੇਸੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਲੰਘੇ ਦਿਨ ਬਾਬਾ ਸ਼ਹੀਦ ਗੁਰਦੁਆਰਾ, ਪਿੰਡ ਢੇਸੀਆਂ ਕਾਹਨਾ (ਜਲੰਧਰ) ਵਿਚ ਕਰਵਾਇਆ ਗਿਆ। ਪ੍ਰੋ. ਢੇਸੀ 24 ਅਪਰੈਲ 2024 ਨੂੰ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਸ੍ਰੀ ਢੇਸੀ ਦੇ ਛੋਟੇ ਭਰਾ ਬਲਰਾਜ ਸਿੰਘ ਢੇਸੀ, ਪ੍ਰੋ. ਬੀ.ਐਸ. ਘੁੰਮਣ ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਐੱਚਐੱਸ ਸਿੱਧੂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ, ਪ੍ਰੋ. ਗੁਰਮੇਲ ਸਿੰਘ, ਵਾਈਸ ਚਾਂਸਲਰ, ਅਕਾਲ ਯੂਨੀਵਰਸਿਟੀ, ਦਮਦਮਾ ਸਾਹਿਬ, ਪ੍ਰੋ. ਰੌਣਕੀ ਰਾਮ, ਸ਼ਹੀਦ ਭਗਤ ਸਿੰਘ ਪ੍ਰੋਫੈਸਰ ਚੇਅਰ ਪੀਯੂ, ਪ੍ਰੋ. ਸੁਖਦੇਵ ਸਿੰਘ ਸੋਹਲ ਇਤਿਹਾਸ ਦੇ ਸਾਬਕਾ ਪ੍ਰੋਫੈਸਰ, ਜੀਐਨਡੀਯੂ ਅਤੇ ਕੰਵਲ ਗਰੇਵਾਲ ਧਨੋਆ, ਅਰਥ ਸ਼ਾਸਤਰ ਦੇ ਲੈਕਚਰਾਰ, ਐਸਜੀਜੀਐਸ, ਕਾਲਜ ਚੰਡੀਗੜ੍ਹ ਅਤੇ ਵੱਡੀ ਗਿਣਤੀ ਵਿੱਚ ਰਾਜਸੀ, ਸਮਾਜਿਕ ਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰੋ. ਏ.ਐਸ. ਢੇਸੀ ਦੋ ਸਿੱਖਿਆ ਪ੍ਰਣਾਲੀਆਂ ਦਾ ਸੁਮੇਲ ਸਨ। ਉਨ੍ਹਾਂ ਨੇ ਆਪਣੀ ਅੰਡਰ-ਗਰੈਜੂਏਟ ਸਿੱਖਿਆ ਭਾਰਤ ਵਿੱਚ ਅਤੇ ਪੋਸਟ-ਗ੍ਰੈਜੂਏਸ਼ਨ ਸਿੱਖਿਆ ਯੂਨਾਈਟਿਡ ਕਿੰਗਡਮ ਤੋਂ ਪ੍ਰਾਪਤ ਕੀਤੀ ਜਿੱਥੇ ਉਨ੍ਹਾਂ ਨੇ ਵਿਕਾਸ ਪ੍ਰਸ਼ਾਸਨ ਵਿੱਚ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਤੇ ਅਰਥ ਸ਼ਾਸਤਰ ’ਚ ਦੋ ਮਾਸਟਰ ਡਿਗਰੀਆਂ ਅਤੇ 1974 ਵਿੱਚ ਬਰਮਿੰਘਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐਚ.ਡੀ ਕੀਤੀ।

Advertisement

Advertisement
Advertisement