ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਕੋਸਿਟੀ-2: ਕਿਸਾਨਾਂ ਤੇ ਜ਼ਮੀਨ ਮਾਲਕਾਂ ਦਾ ਵਫ਼ਦ ਗਮਾਡਾ ਦੇ ਸੀਏ ਨੂੰ ਮਿਲਿਆ

08:40 AM Sep 24, 2024 IST

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਸਤੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਵਸਾਈ ਜਾ ਰਹੀ ਈਕੋਸਿਟੀ-2 ਲਈ ਐਕੁਆਇਰ ਹੋਈਆਂ ਜ਼ਮੀਨਾਂ ਦੇ ਮਾਲਕਾਂ ਅਤੇ ਕਿਸਾਨਾਂ ਨੇ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੁਨੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਕਾਬਿਲੇਗੌਰ ਹੈ ਕਿ ਗਮਾਡਾ ਵੱਲੋਂ ਸਾਲ 2013 ਵਿੱਚ ਈਕੋਸਿਟੀ-2 (ਐਕਸਟੈਂਸ਼ਨ) ਸਕੀਮ ਤਹਿਤ ਪਿੰਡ ਹੁਸ਼ਿਆਰਪੁਰ ਦੀ 96 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਕਿਸਾਨਾਂ ਨੂੰ ਲੈਂਡ-ਪੂਲਿੰਗ ਸਕੀਮ ਅਧੀਨ ਪਲਾਟਾਂ ਦੇ ਐਲਓਆਈ ਪੱਤਰ ਜਾਰੀ ਕਰਕੇ ਜ਼ਮੀਨ ਨੂੰ ਛੇਤੀ ਵਿਕਸਤ ਕਰਕੇ ਪਲਾਟ ਅਲਾਟ ਕਰਨ ਦਾ ਭਰੋਸਾ ਦਿੱਤਾ ਸੀ ਪਰ 11 ਸਾਲ ਬੀਤ ਜਾਣ ਦੇ ਬਾਵਜੂਦ ਗਮਾਡਾ ਨੇ ਜ਼ਮੀਨ ਮਾਲਕਾਂ ਨੂੰ ਪਲਾਟ ਨਹੀਂ ਦਿੱਤੇ। ਪੀੜਤ ਅਵਤਾਰ ਸਿੰਘ ਵਾਲੀਆ, ਰਵਿੰਦਰ ਸਿੰਘ, ਸਤਵੀਰ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ, ਸੁਖਦਰਸ਼ਨ ਸਿੰਘ ਢਿੱਲੋਂ ਅਤੇ ਸਾਬਕਾ ਸਰਪੰਚ ਸੁਦਾਗਰ ਸਿੰਘ ਨੇ ਦੱਸਿਆ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਕਿਸਾਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਗਮਾਡਾ ਦੇ ਸਬੰਧਤ ਅਧਿਕਾਰੀਆਂ ਨੂੰ ਈਕੋਸਿਟੀ-2 (ਐਕਸਟੈਂਸ਼ਨ) ਸਕੀਮ ਲਈ ਸੋਸ਼ਲ ਇੰਨਪੈਕਟ ਅਸੈਸਮੈਂਟ (ਐਸਆਈਏ) ਪੈਂਡਿੰਗ ਰਿਪੋਰਟ ਜਲਦੀ ਦਿੱਤੀ ਜਾਵੇ। ਅਵਤਾਰ ਸਿੰਘ ਵਾਲੀਆ ਨੇ ਦੱਸਿਆ ਕਿ ਉਕਤ 96 ਏਕੜ ਜ਼ਮੀਨ ਨੂੰ ਗਮਾਡਾ ਨੇ ਨਾ ਤਾਂ ਵਿਕਸਤ ਕੀਤਾ ਹੈ ਅਤੇ ਨਾ ਹੀ ਕਿਸਾਨਾਂ ਨੂੰ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ।

Advertisement

Advertisement