For the best experience, open
https://m.punjabitribuneonline.com
on your mobile browser.
Advertisement

ਪੂਰਬੀ ਰੇਲਵੇ ਨੇ ਕ੍ਰਿਕਟ ਚੈਂਪੀਅਨਸ਼ਿਪ ਜਿੱਤੀ

08:13 AM Apr 21, 2024 IST
ਪੂਰਬੀ ਰੇਲਵੇ ਨੇ ਕ੍ਰਿਕਟ ਚੈਂਪੀਅਨਸ਼ਿਪ ਜਿੱਤੀ
ਜੇਤੂ ਟਰਾਫ਼ੀ ਹਾਸਲ ਕਰਦੇ ਹੋਏ ਪੂਰਬੀ ਰੇਲਵੇ ਟੀਮ ਦੇ ਖਿਡਾਰੀ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਅਪਰੈਲ
ਪੂਰਬੀ ਰੇਲਵੇ ਨੇ ਦੱਖਣੀ-ਪੱਛਮੀ ਰੇਲਵੇ ਨੂੰ 81 ਦੌੜਾਂ ਨਾਲ ਹਰਾ ਕੇ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਨਾਕਆਊਟ ਚੈਂਪੀਅਨਸ਼ਿਪ ਪਟਿਆਲਾ ਲੋਕੋਮੋਟਿਵ ਵਰਕਸ (ਪੀਐਲਡਬਲਿਊ) ਦੀ ਸਰਪ੍ਰਸਤੀ ਹੇਠ ਪੀਐੱਲਡਬਲਿਊ ਕ੍ਰਿਕਟ ਸਟੇਡੀਅਮ ਵਿੱਚ ਹੋਈ। ਟੂਰਨਾਮੈਂਟ ’ਚ ਉੱਤਰੀ ਰੇਲਵੇ ਦੀ ਟੀਮ ਤੀਜਾ ਸਥਾਨ ’ਤੇ ਰਹੀ। ਫਾਈਨਲ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੂਰਬੀ ਰੇਲਵੇ ਨੇ 39.5 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ। ਜਿੱਤ ਲਈ 248 ਦੌੜਾਂ ਦਾ ਟੀਚਾ ਹਾਸਲ ਕਰਨ ਆਈ ਦੱਖਣੀ-ਪੱਛਮੀ ਰੇਲਵੇ ਦੀ ਟੀਮ 30.3 ਓਵਰਾਂ ’ਚ ਸਿਰਫ਼ 166 ਦੌੜਾਂ ਹੀ ਬਣਾ ਸਕੀ। ਜੇਤੂ ਟੀਮ ਤੇ ਉਪਜੇਤੂ ਟੀਮ ਨੂੰ ਟਰਾਫ਼ੀਆਂ ਤੇ ਸਰਟੀਫਿਕੇਟ ਦਿੱਤੇ ਗਏ।

Advertisement

Advertisement
Author Image

sukhwinder singh

View all posts

Advertisement
Advertisement
×