ਉੱਤਰੀ ਭਾਰਤ ’ਚ ਭੂਚਾਲ ਦੇ ਝਟਕੇ
06:22 AM Sep 12, 2024 IST
ਨਵੀਂ ਦਿੱਲੀ (ਪੱਤਰ ਪ੍ਰੇਰਕ):
Advertisement
ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਇਸਲਾਮਾਬਾਦ ਅਤੇ ਲਾਹੌਰ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਬਾਅਦ ਦੁਪਹਿਰ 12: 58 ’ਤੇ ਆਇਆ। ਇਸ ਦਾ ਕੇਂਦਰ ਪਾਕਿਸਤਾਨ ਵਿੱਚ ਸੀ ਅਤੇ ਇਸ ਦੀ ਡੂੰਘਾਈ 33 ਕਿਲੋਮੀਟਰ ਸੀ। ਭੂਚਾਲ ਕਾਰਨ ਦਿੱਲੀ-ਐੱਨਸੀਆਰ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੇ ਇਮਾਰਤਾਂ ਤੋਂ ਕਾਹਲੀ ਨਾਲ ਬਾਹਰ ਨਿਕਲੇ।
Advertisement
Advertisement