ਜਾਪਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਪੈਮਾਨੇ ’ਤੇ ਤੀਬਰਤਾ 4.9
02:09 PM Jun 23, 2024 IST
ਟੋਕੀਓ, 23 ਜੂਨ
ਇੱਥੋਂ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ-ਪੂਰਬੀ ਜਾਪਾਨ ਦੇ ਫੁਕੂਸ਼ੀਮਾ ਵਿੱਚ ਭੂਚਾਲ ਆਇਆ ਜਿਸ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 4.9 ਆਂਕੀ ਗਈ।
ਇਹ ਭੂਚਾਲ ਦੁਪਹਿਰ ਕਰੀਬ 12:12 ਵਜੇ ਆਇਆ। ਇਹ ਭੂਚਾਲ 50 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐਮਏ) ਨੇ ਕਿਹਾ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ 37.1 ਡਿਗਰੀ ਉੱਤਰ ਅਤੇ 141.2 ਡਿਗਰੀ ਪੂਰਬ ਦੇ ਅਕਸ਼ਾਂਸ਼ ’ਤੇ ਸਥਿਤ ਸੀ। ਭੂਚਾਲ ਦੇ ਝਟਕੇ ਮਿਆਗੀ, ਇਬਾਰਾਕੀ ਅਤੇ ਤੋਚੀਗੀ ਖਿਤੇ ਵਿੱਚ ਵੀ ਮਹਿਸੂਸ ਕੀਤੇ ਗਏ। ਹਾਲੇ ਇਸ ਭੂਚਾਲ ਨਾਲ ਕੋਈ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ।
Advertisement
Advertisement
Related News
Advertisement