ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ
06:28 PM Jun 21, 2024 IST
ਜਕਾਰਤਾ, 21 ਜੂਨ
ਜਕਾਰਤਾ, 21 ਜੂਨ
Advertisement
ਇੰਡੋਨੇਸ਼ੀਆ ਦੇ ਪੂਰਬੀ ਹਾਈਲੈਂਡ ਪਪੂਆ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ 5.7 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਅਨੁਸਾਰ ਭੂਚਾਲ ਯਲਿਮੋ ਰੀਜੈਂਸੀ ਤੋਂ 68 ਕਿਲੋਮੀਟਰ ਉੱਤਰ-ਪੂਰਬ ਵਿੱਚ ਧਰਤੀ ਦੀ ਸਤ੍ਵਾ ਤੋਂ 78 ਕਿਲੋਮੀਟਰ ਹੇਠਾਂ ਸੀ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਭੂਚਾਲ ਕਾਰਨ ਵੱਡੀਆਂ ਲਹਿਰਾਂ ਪੈਦਾ ਹੋਣ ਦਾ ਕੋਈ ਡਰ ਨਾ ਹੋਣ ਕਾਰਨ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਮੌਸਮ ਵਿਭਾਗ ਦੀ ਸੀਨੀਅਰ ਅਧਿਕਾਰੀ ਕੈਰੋਲਾਈਨ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ। -ਆਈਏਐੱਨਐੱਸ
Advertisement
Advertisement
Related News
Advertisement