ਲਾਹੌਲ ਸਪਿਤੀ, 23 ਜੂਨਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.4 ਮਾਪੀ ਗਈ। ਇਹ ਭੂਚਾਲ ਜ਼ਮੀਨ ਵਿਚ ਦਸ ਕਿਲੋਮੀਟਰ ਅੰਦਰ ਆਇਆ। ਇਸ ਨਾਲ ਕੋਈ ਜਾਨੀ ਨੁਕਸਾਨ ਨਾ ਹੋਣ ਦੀ ਸੂਚਨਾ ਮਿਲੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਰਾਤ ਸਵਾ ਇਕ ਵਜੇ ਭੂਚਾਲ ਦੇ ਦੋ ਵਾਰ ਝਟਕੇ ਆਏ ਜਿਸ ਤੋਂ ਡਰ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਲਾਹੌਲ ਸਪਿਤੀ ਭੂਚਾਲ ਦੇ ਅਤਿ ਸੰਵੇਦਨਸ਼ੀਲ ਜ਼ੋਨ ਪੰਜ ਵਿਚ ਆਉਂਦਾ ਹੈ ਜਿਸ ਕਰ ਕੇ ਇਥੇ ਭੂਚਾਲ ਦੇ ਕਈ ਵਾਰ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ ਹਨ। ਹਿਮਾਚਲ ਦੇ ਕਿਨੌਰ ਵਿਚ ਵੀ ਇਕ ਮਹੀਨਾ ਪਹਿਲਾਂ ਭੂਚਾਲ ਆਇਆ ਸੀ।