Earthquake in Haryana: ਹਰਿਆਣਾ ਦੇ ਸੋਨੀਪਤ ਵਿੱਚ ਭੂਚਾਲ ਦੇ ਝਟਕੇ
10:57 AM Dec 26, 2024 IST
ਸੋਨੀਪਤ (ਹਰਿਆਣਾ) 26 ਦਸੰਬਰ
Advertisement
ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨ.ਸੀ.ਐੱਸ.) ਨੇ ਦੱਸਿਆ ਕਿ ਵੀਰਵਾਰ ਨੂੰ ਹਰਿਆਣਾ ਦੇ ਸੋਨੀਪਤ ’ਚ ਰਿਕਟਰ ਪੈਮਾਨੇ ’ਤੇ 2.6 ਦੀ ਤੀਬਰਤਾ ਨਾਲ ਭੁਚਾਲ ਆਇਆ। ਭਾਰਤੀ ਸਮੇਂ ਅਨੁਸਾਰ ਭੁਚਾਰ ਸਵੇਰੇ 09:42 ਵਜੇ ਆਇਆ ਜਿਸ ਦਾ ਕੇਂਦਰ 28.82 ਡਿਗਰੀ ਉੱਤਰ ਅਕਸ਼ਾਂਸ਼ ਅਤੇ ਲੰਬਕਾਰ 76.90 ਡਿਗਰੀ 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਰਿਕਾਰਡ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇਸ ਸਬੰਧੀ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ। ਏਐੱਨਆਈ
Advertisement
ਇਸ ਤੋਂ ਪਹਿਲਾਂ ਬੀਤੇ ਦਿਨ ਦੁਪਹਿਰ ਸਮੇਂ ਹਰਿਆਣਾ ਦੇ ਰੋਹਤਕ, ਸੋਨੀਪਤ ਅਤੇ ਪਾਣੀਪਤ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲ ਆਏ ਸਨ। ਕੌਮੀ ਸੀਸਮੋਲਜੀ ਵਿਭਾਗ ਅਨੁਸਾਰ ਭੂਚਾਰਲ ਦੀ ਤੀਬਰਤਾ 3.5 ਰਹੀ ਸੀ।
Advertisement