Earthquake hits Nepal ਨੇਪਾਲ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 3.5
10:58 AM Jul 06, 2025 IST
Advertisement
ਕਾਠਮੰਡੂ, 6 ਜੁਲਾਈ
ਨੇਪਾਲ ਵਿੱਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.5 ਮਾਪੀ ਗਈ।
ਕੌਮੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 8:21 ਵਜੇ ਆਇਆ। ਇਸ ਤੋਂ ਪਹਿਲਾਂ 29 ਜੂਨ ਨੂੰ ਵੀ ਇੱਥੇ 4.2 ਤੀਬਰਤਾ ਵਾਲਾ ਭੂਚਾਲ ਆਇਆ ਸੀ। ਅੱਜ ਦੇ ਭੂਚਾਲ ਨਾਲ ਕਿਸੇ ਵੀ ਜਾਨੀ ਜਾਂ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ ਤੇ ਇਸ ਸਬੰਧੀ ਹੋਰ ਵੇਰਵੇ ਉਡੀਕੇ ਜਾ ਰਹੇ ਹਨ। ਨੇਪਾਲ ਹਿਮਾਲਿਆ ਖੇਤਰ ਦੀ ਅਜਿਹੀ ਜਗ੍ਹਾ ’ਤੇ ਸਥਿਤ ਹੈ ਜਿੱਥੇ ਬਹੁਤ ਜ਼ਿਆਦਾ ਭੂਚਾਲ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
Advertisement
Advertisement
Advertisement
Advertisement