Earthquake: ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 4.7
05:47 PM Mar 31, 2025 IST
ਇਸਲਾਮਾਬਾਦ, 31 ਮਾਰਚ
ਪਾਕਿਸਤਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਨ ’ਤੇ ਤੀਬਰਕਾ 4.7 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਅਨੁਸਾਰ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਉਨ੍ਹਾਂ ਇਸ ਸਬੰਧੀ ਐਕਸ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਇਸ ਭੂਚਾਲ ਨਾਲ ਹਾਲੇ ਤਕ ਕਿਸੇ ਵੀ ਜਾਨੀ ਨੁਕਸਾਨ ਜਾਂ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਏਐੱਨਆਈ
Advertisement
Advertisement