For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਹਲਕੇ ’ਚ ਚੋਣ ਕਮਿਸ਼ਨ ਦੀ ਬਾਜ਼ ਅੱਖ

11:06 AM Apr 07, 2024 IST
ਬਠਿੰਡਾ ਹਲਕੇ ’ਚ ਚੋਣ ਕਮਿਸ਼ਨ ਦੀ ਬਾਜ਼ ਅੱਖ
ਪਿੰਡ ਤਿਉਣਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ।
Advertisement

ਮਨੋਜ ਸ਼ਰਮਾ
ਬਠਿੰਡਾ, 6 ਅਪਰੈਲ
ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਨੂੰ ‘ਹਾਟਸੀਟ’ ਵਜੋਂ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਅੰਤਰ-ਰਾਜੀ ਨਾਕਿਆਂ ’ਤੇ ਸਖ਼ਤੀ ਵਧਾਈ ਗਈ ਹੈ। ਚੋਣਾਂ ਦੇ ਮੱਦੇਨਜ਼ਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਅਲਕੋਹਲ ਨਾਲ ਸਬੰਧਤ ਸਨਅਤਾਂ, ਇਥਨੋਲ ਯੂਨਿਟਾਂ ਤੋਂ ਇਲਾਵਾ ਗੁਆਂਢੀ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਦੀ ਸਪਲਾਈ ਰੋਕਣ ਲਈ ਚੌਕਸੀ ਵਰਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਨਾਲ ਲੱਗਦੀ ਅੰਤਰ-ਰਾਜੀ ਸਰਹੱਦ ’ਤੇ ਸਖ਼ਤੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਪ੍ਰਮੁੱਖ ਅਤੇ ਲਿੰਕ ਸੜਕਾਂ ਨੂੰ ਆਬਕਾਰੀ ਅਤੇ ਪੁਲੀਸ ਚੌਕੀਆਂ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ। ਗ਼ੌਰਤਲਬ ਹੈ ਬਠਿੰਡਾ ਡੀਸੀ ਵੱਲੋਂ ਡੀਸੀ ਸਿਰਸਾ ਨਾਲ ਵੀ ਮੀਟਿੰਗ ਕੀਤੀ ਜਾ ਚੁੱਕੀ ਹੈ ਅਤੇ ਅੰਤਰ-ਰਾਜੀ ਸਰਹੱਦ ’ਤੇ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਬਾਰੇ ਰਿਪੋਰਟ ਮੰਗੀ ਗਈ ਹੈ।
ਦੱਸਣਯੋਗ ਹੈ ਬਠਿੰਡਾ ਸੀਟ ’ਤੇ ਦੋ ਵਿਰੋਧੀ ‘ਖੁੱਡੀਆਂ’ ਤੇ ‘ਬਾਦਲ’ ਪਰਿਵਾਰ ਚੋਣ ਲੜ ਰਹੇ ਹਨ। ਗ਼ੌਰਤਲਬ ਹੈ ਕਿ ਬਠਿੰਡਾ ਪ੍ਰਸ਼ਾਸਨ ਇਸ ਨੂੰ ਸੀਟ ਨੂੰ ਸੰਵੇਦਨਸ਼ੀਲ ਮੰਨ ਰਿਹਾ ਹੈ। ਇਸ ਕਾਰਨ ਕਿਸੇ ਗੜਬੜੀ ਦੇ ਡਰੋਂ ਚੌਕਸੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਦੀਆਂ ਟੀਮਾਂ ਨਗਦੀ ਲਿਆਉਣ-ਲਿਜਾਣ ’ਤੇ ਵੀ ਬਾਜ਼ ਅੱਖ ਰੱਖਣ ਲੱਗੀਆਂ ਹਨ। ਗ਼ੌਰਤਲਬ ਹੈ ਕਿ ਬਾਦਲ ਪਰਿਵਾਰ ਇਸ ਸੀਟ ਨੂੰ ਆਪਣੀ ਵੱਕਾਰੀ ਸੀਟ ਮੰਨ ਰਿਹਾ ਹੈ। ਲੋਕ ਸਭਾ ਚੋਣਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਵੱਖੋ-ਵੱਖਰੀ ਚੋਣ ਲੜ ਰਹੇ ਹਨ। ਫ਼ਿਲਹਾਲ ਭਾਵੇਂ ਭਾਜਪਾ ਤੇ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਲੜਨਗੇ। ਉਨ੍ਹਾਂ ਇਲਾਕੇ ਵਿੱਚ ਆਪਣੇ ਵੱਲੋਂ ਲਿਆਂਦੇ ਗਏ ਪ੍ਰਾਜੈਕਟ ਦਾ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ’ਚ ਗਠਜੋੜ ਨਾ ਹੋਣ ਅਤੇ ‘ਆਪ’ ਵੱਲੋਂ ਮੰਤਰੀ ਨੂੰ ਚੋਣ ਮੈਦਾਨ ’ਚ ਉਤਾਰਨ ਕਾਰਨ ਬਠਿੰਡਾ ਹਲਕੇ ਵਿਚ ਮੁਕਾਬਲਾ ਹੋਰ ਵੀ ਜ਼ਿਆਦਾ ਸਖ਼ਤ ਬਣ ਗਿਆ ਹੈ। ਉਧਰ, ਬਠਿੰਡਾ ਸ਼ਹਿਰੀ ਹਲਕੇ ਦੀ ਹਿੰਦੂ ਵੋਟਾਂ ਲਈ ਪਾਰਟੀਆਂ ਚਾਰਾਜੋਈ ਕਰਨ ਲੱਗੀਆਂ ਹਨ।

Advertisement

ਨਾਜਾਇਜ਼ ਸ਼ਰਾਬ ਬਰਾਮਦ

ਚੋਣ ਜ਼ਾਬਤੇ ਦੌਰਾਨ ਆਬਕਾਰੀ ਵਿਭਾਗ ਅਤੇ ਪੁਲੀਸ ਦੀਆਂ ਟੀਮਾਂ ਸਰਗਰਮ ਹਨ। ਇਨ੍ਹਾਂ ਟੀਮਾਂ ਵੱਲੋਂ ਹੁਣ ਤਕ ਲਗਪਗ 2136.35 ਲਿਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ।

Advertisement
Author Image

sukhwinder singh

View all posts

Advertisement
Advertisement
×