ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰ ਘਰ ਇੱਕ ਰੁਜ਼ਗਾਰ ਦੇਵਾਂਗੇ: ਚੌਟਾਲਾ

10:32 AM Jun 18, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਜੂਨ
ਏਲਨਾਬਾਦ ਤੋਂ ਵਿਧਾਇਕ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਸੰਨ 2000 ਵਿਚ ਅੰਬਾਲਾ ਛਾਉਣੀ ਦੀਆਂ 13 ਕਾਲੋਨੀਆਂ ਅਤੇ ਰਾਏ ਮਾਰਕੀਟ, ਰੰਧਾਵਾ ਮਾਰਕੀਟ ਤੇ ਰੇਲਵੇ ਰੋਡ ਨੂੰ ਫਰੀ ਹੋਲਡ ਕੀਤਾ ਸੀ। ਹੁਣ ਵੀ ਇਨੈਲੋ ਸਰਕਾਰ ਬਣਨ ’ਤੇ ਅੰਬਾਲਾ ਛਾਉਣੀ ਨੂੰ ਫਰੀ ਹੋਲਡ ਕੀਤਾ ਜਾਵੇਗਾ। ਸ੍ਰੀ ਚੌਟਾਲਾ ਅੱਜ ਉਂਕਾਰ ਸਿੰਘ ਵੱਲੋਂ ਸਥਾਨਕ ਬੀਪੀਐਸ ਪਲੈਨੇਟੇਰੀਅਮ ਵਿੱਚ ਰੱਖੀ ਜ਼ਿਲ੍ਹਾ ਪੱਧਰੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਜੰਧੇੜੀ ਨੇ ਕੀਤੀ ਜਦੋਂਕਿ ਅਭੈ ਸਿੰਘ ਚੌਟਾਲਾ, ਪ੍ਰਦੇਸ਼ ਪ੍ਰਧਾਨ ਰਾਮ ਪਾਲ ਮਾਜਰਾ ਅਤੇ ਕੌਮੀ ਮੀਤ ਪ੍ਰਧਾਨ ਪ੍ਰਕਾਸ਼ ਭਾਰਤੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸ੍ਰੀ ਚੌਟਾਲਾ ਨੇ ਕਿਹਾ ਕਿ ਇਨੈਲੋ ਸਰਕਾਰ ਬਣੀ ਤਾਂ ਹਰ ਘਰ ਵਿੱਚ ਇੱਕ ਰੁਜ਼ਗਾਰ ਦਿੱਤਾ ਜਾਵੇਗਾ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ 21,000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, 7500 ਰੁਪਏ ਬੁਢੇਪਾ ਪੈਨਸ਼ਨ, ਹਰ ਪਰਿਵਾਰ ਨੂੰ ਹਰ ਮਹੀਨੇ ਇੱਕ ਗੈਸ ਸਿਲੰਡਰ ਮੁਫ਼ਤ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨੇ ਕਿਹਾ ਕਿ ਇਨੈਲੋ ਵਰਕਰਾਂ ਨੇ ਔਖੇ ਹਾਲਤਾਂ ਵਿੱਚ ਵੀ ਹਿੰਮਤ ਨਹੀਂ ਹਾਰੀ ਅਤੇ ਲੋਕ ਸਭਾ ਚੋਣਾਂ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਜੰਧੇੜੀ ਨੇ ਵਰਕਰਾਂ ਤੇ ਉਂਕਾਰ ਸਿੰਘ ਦਾ ਧੰਨਵਾਦ ਕੀਤਾ।

Advertisement

Advertisement
Advertisement