ਸਵਾਰੀਆਂ ਲੁੱਟਣ ਵਾਲਾ ਈ-ਰਿਕਸ਼ਾ ਚਾਲਕ ਕਾਬੂ
07:44 AM Oct 06, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਕਤੂਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਸਵਾਰੀਆਂ ਨੂੰ ਲੁੱਟਣ ਦੇ ਦੋਸ਼ ਹੇਠ ਈ-ਰਿਕਸ਼ਾ ਚਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਰਾਣੀ ਗੰਜ ਜ਼ਿਲ੍ਹਾ ਸਪੋਲ (ਬਿਹਾਰ) ਵਾਸੀ ਸੋਨੂੰ ਪਾਸਵਾਨ ਨੇ ਸ਼ਿਕਾੲਤ ਦਿੱਤੀ ਹੈ ਕਿ ਉਹ ਬੱਸ ਸਟੈਡ ਤੋਂ ਫਿਲੌਰ ਜਾਣ ਲਈ ਇੱਕ ਈ-ਰਿਕਸ਼ਾ ਵਿੱਚ ਬੈਠਾ ਸੀ, ਜਿਸ ਵਿੱਚ ਪਹਿਲਾਂ ਹੀ ਦੋ ਨੌਜਵਾਨ ਬੈਠੇ ਹੋਏ ਸਨ। ਮੁਲਜ਼ਮਤਾਂ ਨੇ ਹਨੇਰੇ ਵਿੱਚ ਈ-ਰਿਕਸ਼ਾ ਰੋਕ ਲਿਆ ਤੇ ਉਸ ਕੋਲੋਂ 280 ਰੁਪਏ ਤੇ ਮੋਬਾਈਲ ਫੋਨ ਖੋਹ ਲਿਆ। ਮੁਲਜ਼ਮਾਂ ਦੀ ਪਛਾਣ ਰਾਹੁਲ ਵਾਸੀ ਮਾਣਕਵਾਲ ਚੌਕ ਤੇ ਰੋਹਿਤ ਸ਼ਰਮਾ ਵਾਸੀ ਸੀਆਰਪੀ ਕਲੋਨੀ ਦੁੱਗਰੀ ਵਜੋਂ ਹੋਈ ਹੈ।
Advertisement
Advertisement