ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੋਗੀਆਂ ਵਾਲੇ ਮੁਹੱਲੇ ਵਿੱਚ ਪੇਚਸ਼ ਦੇ ਮਰੀਜ਼ ਵਧੇ

07:11 AM Aug 25, 2024 IST
ਜੋਗੀਆਂ ਵਾਲਾ ਮੁਹੱਲੇ ਵਿੱਚ ਦਵਾਈਆਂ ਵੰਡਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮ।

ਸੰਜੀਵ ਤੇਜਪਾਲ
ਮੋਰਿੰਡਾ, 24 ਅਗਸਤ
ਸ਼ਹਿਰ ਦੇ ਜੋਗੀਆਂ ਵਾਲਾ ਮਹੱਲੇ ਵਿੱਚ ਫੈਲਿਆ ਡਾਇਰੀਆ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਤੋਂ ਪੀੜਤ ਮੁਹੱਲੇ ਦੇ ਛੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਹੈ। ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਦੇ ਮੈਡੀਕਲ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਡਾਇਰੀਆ ਤੋਂ ਪੀੜਤ ਦਾਖਲ ਕੀਤੇ ਗਏ ਨਵੇਂ ਮਰੀਜ਼ਾਂ ਵਿੱਚ ਮਮਤਾ, ਦਲਵਿੰਦਰ ਕੌਰ, ਸੁਨੇਹਾ, ਜਸਵਿੰਦਰ ਕੌਰ, ਜੈਪ੍ਰੀਤ ਕੌਰ, ਅਰਸ਼ਪ੍ਰੀਤ ਆਦਿ ਸ਼ਾਮਲ ਹਨ। ਡਾਕਟਰ ਅਨੁਸਾਰ 21 ਅਗਸਤ ਤੋਂ ਇਸ ਮੁਹੱਲੇ ਵਿੱਚ ਡਾਇਰੀਆ ਫੈਲਣ ਉਪਰੰਤ ਇਨ੍ਹਾਂ ਮਰੀਜ਼ਾਂ ਸਮੇਤ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ 41 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਬੀਤੇ ਕੱਲ੍ਹ ਚਾਰ ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਸੀ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਸਾਰੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਵਿੱਚ ਸਾਰੀਆਂ ਲੋੜੀਂਦੀਆਂ ਦਵਾਈਆਂ, ਟੀਕੇ ਅਤੇ ਗੁਲੂਕੋਜ਼ ਆਦਿ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਦੌਰਾਨ ਆਪਣੇ ਪੱਧਰ ’ਤੇ ਜਾਂ ਕਿਸੇ ਮੈਡੀਕਲ ਸਟੋਰ ਤੋਂ ਲੈ ਕੇ ਕੋਈ ਵੀ ਦਵਾਈ ਨਾ ਲੈਣ, ਸਗੋਂ ਜੇਕਰ ਕਿਸੇ ਵਿਅਕਤੀ ਨੂੰ ਵਾਰ ਵਾਰ ਉਲਟੀਆਂ ਜਾਂ ਦਸਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚੋਂ ਇਲਾਜ ਕਰਵਾਉਣਾ ਚਾਹੀਦਾ ਹੈ।
ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਾਰਡ ਦੇ 190 ਘਰਾਂ ਵਿੱਚ ਡਾਇਰੀਆ ਤੋਂ ਬਚਾਅ ਲਈ ਓਆਰਐਸ ਘੋਲ ਅਤੇ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ। ਉਧਰ ਸੀਵਰੇਜ ਤੇ ਜਲ ਸਪਲਾਈ ਵਿਭਾਗ ਦੇ ਐਸਡੀਓ ਤਰੁਣ ਗੁਪਤਾ ਨੇ ਦੱਸਿਆ ਕਿ ਸਬੰਧਤ ਵਾਰਡ ਵਿੱਚ ਲੋਕਾਂ ਨੂੰ ਵਿਭਾਗ ਦੀਆਂ ਮੋਟਰਾਂ ਤੋਂ ਪਾਣੀ ਦੀ ਸਪਲਾਈ ਕੀਤੀ ਗਈ ਹੈ ਪ੍ਰੰਤੂ ਨਾਲ ਹੀ ਇਹ ਹਦਾਇਤ ਕੀਤੀ ਗਈ ਹੈ ਕਿ ਮੋਟਰਾਂ ਦਾ ਪਾਣੀ ਪੀਣ ਲਈ ਨਾ ਵਰਤਿਆ ਜਾਵੇ ਸਗੋਂ ਇਸ ਪਾਣੀ ਨੂੰ ਨਹਾਉਣ, ਕੱਪੜੇ ਧੋਣ ਜਾਂ ਹੋਰ ਘਰੇਲੂ ਵਰਤੋਂ ਲਈ ਲਿਆਂਦਾ ਜਾ ਸਕਦਾ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਵਾਰਡ ਵਾਸੀਆਂ ਨੂੰ ਪੀਣ ਲਈ ਨਗਰ ਕੌਂਸਲ ਵੱਲੋਂ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਇਸ ਲਈ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਤੋਂ ਵੀ ਵਾਟਰ ਟੈਂਕਰ ਮੰਗਵਾਏ ਗਏ ਹਨ।

Advertisement

Advertisement