For the best experience, open
https://m.punjabitribuneonline.com
on your mobile browser.
Advertisement

ਡੀਯੂਐੱਸਯੂ ਚੋਣਾਂ: ਐੱਸਐੱਫਆਈ ਤੇ ਏਆਈਐੱਸਏ ਵੱਲੋਂ ਗੱਠਜੋੜ ਦਾ ਐਲਾਨ

07:38 AM Sep 17, 2024 IST
ਡੀਯੂਐੱਸਯੂ ਚੋਣਾਂ  ਐੱਸਐੱਫਆਈ ਤੇ ਏਆਈਐੱਸਏ ਵੱਲੋਂ ਗੱਠਜੋੜ ਦਾ ਐਲਾਨ
ਖੱਬੀਆਂ ਧਿਰਾਂ ਦੇ ਵਿਦਿਆਰਥੀ ਆਗੂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰਦੇ ਹੋਏ।-ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੀਆਂ 27 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ, ਵਿਦਿਆਰਥੀ ਸੰਗਠਨਾਂ, ਐੱਸਐੱਫਆਈ ਅਤੇ ਏਆਈਐੱਸਏ ਨੇ ਅੱਜ ਚੋਣਾਂ ਲਈ ਗੱਠਜੋੜ ਬਣਾਉਣ ਦਾ ਐਲਾਨ ਕੀਤਾ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀਪੀਆਈ (ਐੱਮ) ਨਾਲ ਸਬੰਧਤ ਹੈ ਜਦੋਂ ਕਿ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐੱਸਏ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਸੀਪੀਆਈ (ਐੱਮਐਲ) ਨਾਲ ਸਬੰਧਿਤ ਹੈ।
ਏਆਈਐੱਸਏ ਦੀ ਦਿੱਲੀ ਸਕੱਤਰ ਨੇਹਾ ਨੇ ਦੱਸਿਆ ਕਿ ਏਆਈਐੱਸਏ ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਅਹੁਦਿਆਂ ਲਈ ਚੋਣ ਲੜੇਗੀ, ਜਦੋਂ ਕਿ ਐੱਸਐੱਫਆਈ ਸਕੱਤਰ ਅਤੇ ਜੁਆਇੰਟ ਸਕੱਤਰ ਲਈ ਚੋਣ ਲੜੇਗੀ। ਗੱਠਜੋੜ ਦਾ ਐਲਾਨ ਕਰਦਿਆਂ ਖੱਬੇ ਪੱਖੀ ਸੰਗਠਨਾਂ ਨੇ ਕਿਹਾ ਕਿ ਉਹ ਡੀਯੂਐੱਸਯੂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਦਬਦਬੇ ਦਾ ਮੁਕਾਬਲਾ ਕਰਨਗੇ, ਜਿਸ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀ ਹਮਾਇਤ ਪ੍ਰਾਪਤ ਹੈ।
ਖੱਬੇ ਪੱਖੀਆਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਮੁੱਦਿਆਂ ’ਤੇ ਕੇਂਦਰਿਤ ਇੱਕ ਸਾਂਝਾ ਮੈਨੀਫੈਸਟੋ ਜਾਰੀ ਕਰਨਗੇ, ਜਿਸ ਵਿੱਚ ਫੀਸਾਂ ਵਿੱਚ ਵਾਧਾ, ਹੋਸਟਲ ਰਿਹਾਇਸ਼ ਅਤੇ ਪਹੁੰਚਯੋਗ ਸਿੱਖਿਆ ਸ਼ਾਮਲ ਹਨ।
ਡੀਯੂਐੱਸਯੂ ਦੇ ਅਹੁਦੇਦਾਰਾਂ ਦੀ ਚੋਣ 27 ਸਤੰਬਰ ਨੂੰ ਹੋਵੇਗੀ ਜਦਕਿ ਅਗਲੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ। ਡੀਯੂਐੱਸਯੂ ਜ਼ਿਆਦਾਤਰ ਕਾਲਜਾਂ ਅਤੇ ਫੈਕਲਟੀ ਦੇ ਵਿਦਿਆਰਥੀਆਂ ਦੀ ਪ੍ਰਤੀਨਿਧ ਸੰਸਥਾ ਹੈ। ਇਸ ਤੋਂ ਇਲਾਵਾ ਹਰੇਕ ਕਾਲਜ ਦੀ ਆਪਣੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੁੰਦੀਆਂ ਹਨ।

Advertisement

Advertisement
Advertisement
Author Image

Advertisement