ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਯੂਐੱਸਯੂ ਚੋਣਾਂ: ਉਮੀਦਵਾਰਾਂ ਨੇ ਝੋਕੀ ਸਾਰੀ ਤਾਕਤ

08:41 AM Sep 26, 2024 IST
ਚੋਣ ਪ੍ਰਚਾਰ ਦੇ ਆਖਰੀ ਦਿਨ ਐੱਨਐੱਸਯੂਆਈ ਦੇ ਜਨਰਲ ਸਕੱਤਰ ਦੇ ਉਮੀਦਵਾਰ ਲੋਕੇਸ਼ ਚੌਧਰੀ ਆਪਣੇ ਸਮਰਥਕਾਂ ਨਾਲ। -ਫੋਟੋ: ਏਐੱਨਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ
ਇੱਥੇ 27 ਸਤੰਬਰ ਨੂੰ ਹੋਣ ਵਾਲੀਆਂ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਇਸ ਦੌਰਾਨ ਚੋਣ ਪਿੜ ਭਖਿਆ ਹੋਇਆ ਹੈ। ਦਿੱਲੀ ਯੂਨੀਵਰਸਿਟੀ ਕੈਂਪਸ ਦੇ ਹਰ ਪਾਸੇ ਚੋਣਾਂ ਦਾ ਮਾਹੌਲ ਹੈ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਵੱਲੋਂ ਕ੍ਰਮਵਾਰ ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਰਿਸ਼ਭ ਚੌਧਰੀ ਅਤੇ ਰੌਣਕ ਖੱਤਰੀ ਹਨ। ਪਿਛਲੇ ਹਫ਼ਤੇ ਇਨ੍ਹਾਂ ਸੰਗਠਨਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪ੍ਰਧਾਨ, ਉਪ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਚਾਰ ਅਹੁਦੇ ਐਲਾਨੇ ਗਏ। ਇਸ ਵਾਰ ਖੱਬੇ ਪੱਖੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਗੱਠਜੋੜ ਹੇਠ ਚੋਣਾਂ ਲੜ ਰਹੇ ਹਨ। ਉਨ੍ਹਾਂ ਦੇ ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਸੈਵੀ ਗੁਪਤਾ ਹਨ। ਡੂਸੂ ਚੋਣਾਂ 1954 ਵਿੱਚ ਸ਼ੁਰੂ ਹੋਈਆਂ ਸਨ ਤੇ ਦਿੱਲੀ ਯੂਨੀਵਰਸਿਟੀ ਦੇ ਵਰਸਿਟੀ ਨਾਲ ਜੁੜੇ 63 ਕਾਲਜਾਂ ਵਿੱਚੋਂ 52 ਦੇ ਵਿਦਿਆਰਥੀ ਚੋਣ ਅਮਲ ਵਿੱਚ ਹਿੱਸਾ ਲੈਂਦੇ ਹਨ। 2023 ਦੀਆਂ ਡੂਸੂ ਚੋਣਾਂ ਆਰਐੱਸਐੰਸ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਕਾਂਗਰਸ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ (ਐੱਨਐੱਸਯੂਆਈ) ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। 2018 ਤੋਂ ਲਗਾਤਾਰ ਕਰੋਨਾ ਕਾਲ ਵਿੱਚ ਦੋ ਸਾਲ ਚੋਣਾਂ ਨਹੀਂ ਹੋਈਆਂ। ਮਗਰੋਂ ਏਬੀਵੀਪੀ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣ ਜਿੱਤਦੀ ਆਈ ਹੈ।

Advertisement

ਸ਼ਹਿਰੀ ਅਤੇ ਦਿਹਾਤੀ ਦਾ ਮੁੱਦਾ ਵੀ ਭਖਿਆ

ਇਸ ਵਾਰ ਸ਼ਹਿਰੀ ਅਤੇ ਦਿਹਾਤੀ ਦਾ ਮੁੱਦਾ ਵੀ ਉਠਾਇਆ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ, ਨਵੀਂ ਸਿੱਖਿਆ ਨੀਤੀ, ਯੂਜੀਸੀ ਨੀਟ ਦੇ ਮੁੱਦੇ ਚੋਣ ਪ੍ਰਚਾਰ ਦੌਰਾਨ ਕੇਂਦਰ ਬਿੰਦੂ ਬਣੇ ਹੋਏ ਹਨ। ਵਿਦਿਆਰਥੀਆਂ ਦੇ ਝੁੰਡ ਕਾਲਜਾਂ ਵਿੱਚ ਚੋਣ ਪ੍ਰਚਾਰ ਕਰਦੇ ਦੇਖੇ ਜਾ ਸਕਦੇ ਹਨ। ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵਿਦਿਆਰਥੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦਵਾਰਾਂ ਦੇ ਸਮਰਥਕ ਮਹਿੰਗੀਆਂ ਕਾਰਾਂ ਨਾਲ ਆਪਣੇ ਪ੍ਰਚਾਰ ਨੂੰ ਹੋਰ ਭਖਾਉਣ ਲੱਗੇ ਹੋਏ ਹਨ। ਚੋਣਾਂ ਵਿੱਚ ਹਰ ਪਾਰਟੀ ਦੇ ਉਮੀਦਵਾਰ ਨੇ ਸ਼ਹਿਰੀ ਅਤੇ ਦਿਹਾਤੀ ਮੁੱਦੇ ਬਾਰੇ ਗੱਲ ਕਰਕੇ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਹੰਭਲਾ ਮਾਰਿਆ ਹੈ।

Advertisement
Advertisement