ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ ਵਿੱਚ ਛੇ ਥਾਵਾਂ ’ਤੇ ਮਨਾਇਆ ਜਾਵੇਗਾ ਦਸਹਿਰਾ

11:21 AM Oct 12, 2024 IST

ਐੱਸਏਐੱਸ ਨਗਰ (ਕਰਮਜੀਤ ਸਿੰਘ ਚਿੱਲਾ): ਮੁਹਾਲੀ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਛੇ ਥਾਵਾਂ ’ਤੇ ਮਨਾਇਆ ਜਾਵੇਗਾ। ਮੁਹਾਲੀ ਵਿੱਚ ਪਿਛਲੇ 45 ਸਾਲਾਂ ਤੋਂ ਫੇਜ਼ 8 ਵਿੱਚ ਦਸਹਿਰੇ ਦਾ ਪ੍ਰੋਗਰਾਮ ਕਰਨ ਵਾਲੀ ਸ੍ਰੀ ਦਸਹਿਰਾ ਕਮੇਟੀ ਮੁਹਾਲੀ ਵੱਲੋਂ ਇਸ ਵਾਰ ਸੈਕਟਰ 77 ਵਿੱਚ ਦਸਹਿਰੇ ਸਬੰਧੀ 47ਵਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਮਧੂਭੂਸ਼ਨ ਨੇ ਦੱਸਿਆ ਕਿ ਦਸਹਿਰੇ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਹੋਣਗੇ। ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਭਰਾ ਕੁਲਦੀਪ ਸਿੰਘ ਮਨਾਣਾ ਤੇ ਫੂਲਰਾਜ ਸਿੰਘ ਦੀ ਅਗਵਾਈ ਹੇਠ ਮੁਹਾਲੀ ਕਲਾ, ਸੱਭਿਆਚਾਰ ਅਤੇ ਵੈੱਲਫੇਅਰ ਕਲੱਬ ਵੱਲੋਂ ਐਮਿਟੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਪਾਰਕ ’ਚ ਦਸਹਿਰਾ ਮੇਲਾ ਕਰਵਾਇਆ ਜਾ ਰਿਹਾ ਹੈ। ਸੈਕਟਰ 70 ਵਿੱਚ ਅਮਰ ਹਸਪਤਾਲ ਦੇ ਪਿੱਛੇ ਪੈਂਦੇ ਮੈਦਾਨ, ਫੇਜ਼ 1, ਵੇਵ ਐਸਟੇਟ ਸੈਕਟਰ 85 ਅਤੇ ਐੱਮਆਰਜੀਐੱਫ ਸੈਕਟਰ 105 ਵਿੱਚ ਦਸਹਿਰਾ ਮਨਾਇਆ ਜਾਵੇਗਾ।

Advertisement

Advertisement