ਦੁਸ਼ਿਅੰਤ ਚੌਟਾਲਾ ਦੀ ਜ਼ਮਾਨਤ ਜ਼ਬਤ
08:29 AM Oct 09, 2024 IST
Advertisement
ਚੰਡੀਗੜ੍ਹ (ਟਨਸ): ਹਰਿਆਣਾ ਦੀ ਸਿਆਸਤ ਵਿੱਚ ਬਹੁਤ ਘੱਟ ਸਮੇਂ ਵਿੱਚ ਪੈਰ ਜਮਾਉਣ ਵਾਲੀ ਅਤੇ ਸੱਤਾ ਦਾ ਸੁੱਖ ਭੋਗਣ ਵਾਲੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਲਗਪਗ ਸਫਾਇਆ ਹੋ ਗਿਆ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ’ਚ 10 ਸੀਟਾਂ ਜਿੱਤਣ ਵਾਲੀ ਜੇਜੇਪੀ ਇਸ ਵਾਰ ਖਾਤਾ ਖੋਲ੍ਹਣ ’ਚ ਨਾਕਾਮ ਰਹੀ। ਇੰਨਾ ਹੀ ਨਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਸਣੇ ਪਾਰਟੀ ਦੇ ਲਗਪਰ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਜਾਣਕਾਰੀ ਅਨੁਸਾਰ ਹਲਕਾ ਉਚਾਨਾ ਤੋਂ ਉਮੀਦਵਾਰ ਦੁਸ਼ਿਅੰਤ ਚੌਟਾਲਾ ਨੂੰ ਸਿਰਫ਼ 7950 ਵੋਟਾਂ ਮਿਲੀਆਂ ਤੇ ਉਹ ਪੰਜਵੇਂ ਸਥਾਨ ’ਤੇ ਰਹੇ। ਉਚਾਨਾ ਤੋਂ ਭਾਜਪਾ ਉਮੀਦਵੀਰ ਦਵਿੰਦਰ ਚਤਰਭੁੱਜ ਅੱਤਰੀ 48968 ਵੋਟਾਂ ਨਾਲ ਜਿੱਤੇ ਹਨ। ਇਸੇ ਤਰ੍ਹਾਂ ਹਲਕਾ ਡੱਬਵਾਲੀ ਤੋਂ ਜੇਜੇਪੀ ਉਮੀਦਵਾਰ ਦਿੱਗਵਿਜੈ ਸਿੰਘ ਚੌਟਾਲਾ 35261 ਲੈ ਕੇ ਵੀ ਹਾਰ ਗਏ।
Advertisement
Advertisement
Advertisement