ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਿਆਂ ਖ਼ਿਲਾਫ਼ ‘ਵਾਕਾਥਨ’ ਦੌਰਾਨ ਮਾਂ ਬੋਲੀ ਪੰਜਾਬੀ ਦੀ ਬੇਕਦਰੀ

09:22 AM Dec 09, 2023 IST
ਰੈਲੀ ਦੌਰਾਨ ਦਿੱਤੀ ਗਈ ਟੀ-ਸ਼ਰਟ ’ਤੇ ਲਿਖੀ ਹੋਈ ਗ਼ਲਤ ਪੰਜਾਬੀ ਭਾਸ਼ਾ।

ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਦਸੰਬਰ
ਜ਼ਿਲ੍ਹਾ ਪੁਲੀਸ ਤੇ ਪ੍ਰਸ਼ਾਸਨ ਵੱਲੋਂ ‘ਵਾਕਾਥਨ’ ਰਾਹੀਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਹੋਕਾ ਦੇਣਾ ਸ਼ਲਾਘਾਯੋਗ ਕਦਮ ਹੈ ਪਰ ਪ੍ਰਸ਼ਾਸਨ ਦੀ ਮਾਂ ਬੋਲੀ ਪੰਜਾਬੀ ਪ੍ਰਤੀ ਲਾਪ੍ਰਵਾਹੀ ਸਪੱਸ਼ਟ ਦੇਖਣ ਨੂੰ ਮਿਲੀ ਹੈ। ਜੇ ਇੰਝ ਆਖਿਆ ਜਾਵੇ ਕਿ ਮਾਂ ਬੋਲੀ ਪੰਜਾਬੀ ਦੀ ਬੇਕਦਰੀ ਹੋਈ ਤਾਂ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ।
ਵਾਕਾਥਨ ’ਚ ਲੋਕਾਂ ਨੂੰ ਵੰਡੀਆਂ ਗਈਆਂ ਟੀ-ਸ਼ਰਟਾਂ ਉਪਰ ਲਿਖੀ ਪੰਜਾਬੀ ਭਾਸ਼ਾ ਨਾਲ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਪ੍ਰਸ਼ਾਸ਼ਨ ਮਾਂ ਬੋਲੀ ਪ੍ਰਤੀ ਗੰਭੀਰ ਨਹੀਂ ਹੈ। ਟੀ-ਸ਼ਰਟ ਉਪਰ ਸੰਗਰੂਰ ਪੁਲੀਸ ਨੂੰ ‘ਸੰਗਰੂਰ ਪੁਲਸਿ’ ਲਿਖਿਆ ਹੋਇਆ ਸੀ। ਟੀ-ਸ਼ਰਟ ਉਪਰ ਪੰਜਾਬ ਦੇ ਬਣੇ ਨਕਸ਼ੇ ਵਿੱਚ ‘ ਆਓ ਇੱਕ ਨਸ਼ਾ ਮੁਕਤ ਸਮਾਜ ਦੀ ਸਰਿਜਣਾ ਕਰੀਏ’’ ਜਦੋਂ ਕਿ ‘ਸਿਰਜਣਾ’ ਲਿਖਿਆ ਜਾਣਾ ਚਾਹੀਦਾ ਸੀ। ਇਸ ਤੋਂ ਇਲਾਵਾ ਖੁਸ਼ਹਾਲ ਪੰਜਾਬ ਲਿਖਣ ਦੀ ਬਜਾਏ ‘ਖੂਸ਼ਹਾਲ ਪੰਜਾਬ’ ਲਿਖਿਆ ਹੋਇਆ ਸੀ। ਇੱਥੇ ਹੀ ਬੱਸ ਨਹੀਂ ਪੰਜਾਬ ਪੁਲੀਸ ਦੇ ਲੋਗੋ ਉਪਰ ਲਿਖੀ ਧਾਰਮਿਕ ਸ਼ਬਦਾਵਲੀ ਵੀ ਗਲਤ ਨਜ਼ਰ ਆ ਰਹੀ ਸੀ। ਵਾਕਾਥਨ ਦੌਰਾਨ ਵੰਡੀਆਂ ਲਈ ਸੈਂਕੜੇ ਟੀ-ਸ਼ਰਟਾਂ ਰਾਹੀਂ ਨਸ਼ਿਆਂ ਖ਼ਿਲਾਫ਼ ਦਿੱਤੇ ਹੋਕੇ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਨਾਂਹ-ਪੱਖੀ ਪ੍ਰਚਾਰ ਵੀ ਖੂਬ ਹੋਇਆ ਹੈ।

Advertisement

‘ਵਾਕਾਥਨ’ ਵਿੱਚ ਸ਼ਾਮਲ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਡਟਣ ਦਾ ਪ੍ਰਣ

ਸੰਗਰੂਰ ’ਚ ‘ਵਾਕਾਥਨ’ ਵਿੱਚ ਸ਼ਾਮਲ ਡੀਸੀ, ਐੱਸਐੱਸਪੀ, ਸਿਆਸੀ ਆਗੂ ਅਤੇ ਲੋਕ।

ਜ਼ਿਲ੍ਹਾ ਪੁਲੀਸ ਅਤੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪੰਜ ਕਿਲੋਮੀਟਰ ਲੰਬੀ ਵਾਕਾਥਨ ਕਰਵਾਈ ਗਈ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐੱਸ.ਐੱਸ.ਪੀ. ਸਰਤਾਜ ਸਿੰਘ ਚਹਿਲ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਵੱਲੋਂ ਵਾਕਾਥਨ ਵਿੱਚ ਸ਼ਾਮਲ ਹੋ ਕੇ ਨਸ਼ਿਆਂ ਵਿਰੁੱਧ ਡਟਣ ਦਾ ਪ੍ਰਣ ਕੀਤਾ। ਸਥਾਨਕ ਵਾਰ ਹੀਰੋਜ਼ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ’ਚੋਂ ਲੰਘਦੇ ਹੋਏ ਮੁੜ ਸਟੇਡੀਅਮ ’ਚ ਸਮਾਪਤ ਹੋਈ। ਵਾਕਾਥਨ ਵਿੱਚ ਵਿਦਿਆਰਥੀਆਂ, ਖਿਡਾਰੀਆਂ, ਯੂਥ ਕਲੱਬਾਂ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਤਖ਼ਤੀਆਂ ਫੜ ਕੇ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕੀਤਾ। ਵਾਕਾਥਨ ਤੋਂ ਬਾਅਦ ਸਟੇਡੀਅਮ ਵਿਚ ਰਿਲੇਅ ਦੌੜ ਵੀ ਕਰਵਾਈ ਗਈ ਅਤੇ ਸੰਗਰੂਰ ਵਾਸੀਆਂ ਨੂੰ ਨਸ਼ਾਖੋਰੀ ਵਿਰੁੱਧ ਡਟਣ ਲਈ ਸਹੁੰ ਵੀ ਚੁਕਵਾਈ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਹਦਾਇਤ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜਾਗਰੂਕਤਾ ਦੇ ਨਾਲ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੱਦਾ ਦਿੰਦਿਆਂ ਭਰੋਸਾ ਦਿੱਤਾ ਕਿ ਨਸ਼ਿਆਂ ਦੀ ਰੋਕਥਾਮ ਲਈ ਨਾਗਰਿਕਾਂ ਨੂੰ ਹਰ ਸੰਭਵ ਮੱਦਦ ਮੁਹੱਈਆ ਕਰਵਾਈ ਜਾਵੇਗੀ।

Advertisement
Advertisement
Advertisement