For the best experience, open
https://m.punjabitribuneonline.com
on your mobile browser.
Advertisement

ਅਮਰਜੀਤ ਸਾਹੋਕੇ ਦੀ ਫੇਰੀ ਦੌਰਾਨ ਟਿਕਟ ਦੇ ਦਾਅਵੇਦਾਰ ਕਾਂਗਰਸੀ ਆਗੂ ਰਹੇ ਗੈਰਹਾਜ਼ਰ

07:12 AM Apr 26, 2024 IST
ਅਮਰਜੀਤ ਸਾਹੋਕੇ ਦੀ ਫੇਰੀ ਦੌਰਾਨ ਟਿਕਟ ਦੇ ਦਾਅਵੇਦਾਰ ਕਾਂਗਰਸੀ ਆਗੂ ਰਹੇ ਗੈਰਹਾਜ਼ਰ
Advertisement

ਜਸਵੰਤ ਜੱਸ
ਫਰੀਦਕੋਟ, 25 ਅਪਰੈਲ
ਫਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਫਰੀਦਕੋਟ ਵਿੱਚ ਪਲੇਠੀ ਫੇਰੀ ਦੌਰਾਨ ਉਹ ਸਾਰੇ ਕਾਂਗਰਸੀ ਆਗੂ ਗੈਰ-ਹਾਜ਼ਰ ਰਹੇ, ਜੋ ਲੋਕ ਸਭਾ ਸੀਟ ਲਈ ਟਿਕਟ ਮੰਗ ਰਹੇ ਸਨ। ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਤਖਾਣਬੱਧ, ਸੁਖਵਿੰਦਰ ਸਿੰਘ ਡੈਨੀ ਅਤੇ ਡਿੰਪਲ ਧਰਮਕੋਟ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ। ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੇ ਸੰਪਰਕ ਵਿੱਚ ਹਨ ਅਤੇ ਅੱਜ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ। ਤਾਜ ਪੈਲੇਸ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ‘ਤੇ ਫੇਲ ਹੋਈ ਹੈ। ਬੀਬੀ ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਇੱਥੋਂ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨੇ ਉਮੀਦਵਾਰ ਬਾਹਰਲੇ ਜ਼ਿਲਿਆਂ ਦੇ ਹਨ ਅਤੇ ਉਹ ਸਿਆਸੀ ਆਗੂ ਨਹੀਂ ਬਲਕਿ ਕਲਾਕਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇੱਥੋਂ ਸ਼ਾਨਦਾਰ ਜਿੱਤ ਹਾਸਲ ਕਰਨਗੇ। ਇਸ ਮੌਕੇ ਸਾਬਕਾ ਜੇਲ੍ਹ ਮੰਤਰੀ ਉਪਿੰਦਰ ਕੁਮਾਰ ਸ਼ਰਮਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਹਾਜ਼ਰ ਸਨ। ਬੀਬੀ ਅਮਰਜੀਤ ਕੌਰ ਸਾਹੋ ਕੇ ਨੇ ਇਸ ਮੌਕੇ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ।

Advertisement

Advertisement
Author Image

joginder kumar

View all posts

Advertisement
Advertisement
×