ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਕਤਾ ਮਾਰਚ ਦੌਰਾਨ ਕਈ ਪਾੜ੍ਹੇ ਅਤੇ ਅਧਿਆਪਕ ਪੁਲੀਸ ਨੇ ਥਾਣੇ ਡੱਕੇ

08:52 AM Sep 06, 2024 IST
ਨਵੀਂ ਦਿੱਲੀ ਮੰਡੀ ਹਾਊਸ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜ਼ਬਰਦਸਤੀ ਬੱਸ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਸਤੰਬਰ
ਅਧਿਆਪਕ ਦਿਵਸ ਮੌਕੇ ਜਵਹਾਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂਐੱਸਯੂ) ਸਣੇ ਹੋਰ ਖੱਬੀਆਂ ਜਥੇਬੰਦੀਆਂ ਵੱਲੋਂ ਕੇਂਦਰੀ ਦਿੱਲੀ ਦੇ ਮੰਡੀ ਹਾਊਸ ਤੋਂ ਜੰਤਰ-ਮੰਤਰ ਤੱਕ ਏਕਤਾ ਮਾਰਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਿੱਖਿਆ ਨੀਤੀ-2020, ਕੋਚਿੰਗ ਮਾਫ਼ੀਆ, ਪਰਚੇ ਲੀਕ ਕਰਨ ਵਾਲੇ ਗਰੋਹਾਂ, ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ), ਸਿੱਖਿਆ ਖੇਤਰ ਵਿੱਚ ਵੱਧ ਨਿਵੇਸ਼ ਕਰਨ ਤੇ ਵਧਾਈਆਂ ਗਈਆਂ ਫ਼ੀਸਾਂ ਵਾਪਸ ਲੈਣ ਸਣੇ ’ਵਰਸਿਟੀਆਂ ਤੇ ਕਾਲਜਾਂ ਦੇ ਕੈਂਪਸ ਸੁੁਰੱਖਿਆ ਬਣਾਉਣ ਵਰਗੇ ਮੁੱਦੇ ਉਠਾਏ। ਇਸ ਮੌਕੇ ਔਰਤਾਂ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਦੌਰਾਨ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਵਿਦਿਆਰਥੀ ਮੰਡੀ ਹਾਊਸ ਚੌਕ ਕੋਲ ਇੱਕਠੇ ਹੋਏ। ਇਸ ਮਗਰੋਂ ਉਨ੍ਹਾਂ ਜੰਤਰ-ਮੰਤਰ ਵੱਲ ਏਕਤਾ ਮਾਰਚ ਸ਼ੁਰੂ ਕੀਤਾ ਤਾਂ ਦਿੱਲੀ ਪੁਲੀਸ ਨੇ ਕਰੀਬ 30 ਪ੍ਰਦਰਸ਼ਨਕਾਰੀਆਂ ਨੂੰ ਡੀਟੀਸੀ ਦੀ ਹਰੀ ਬੱਸ ਵਿੱਚ ਭਰ ਕੇ ਜੰਤਰ-ਮੰਤਰ ਪਹੁੰਚਾ ਦਿੱਤਾ। ਕੁੱਝ ਨੂੰ ਦਿੱਲੀ ਗੁਰੂਗ੍ਰਾਮ ਹੱਦ ’ਤੇ ਕਾਪਾਸਹੇੜਾ ਥਾਣੇ ਵਿਖੇ ਲੈ ਜਾਇਆ ਗਿਆ ਤੇ ਫਿਰ ਕੁੱਝ ਸਮੇਂ ਮਗਰੋਂ ਛੱਡ ਦਿੱਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਜੰਤਰ-ਮੰਤਰ ਤੋਂ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਤੇ ਕਾਰਪੋਰੇਟ ਗਲਬੇ ਖ਼ਿਲਾਫ਼ ਆਵਾਜ਼ ਉਠਾਈ। ਜੇਐਨਯੂਐੱਸਯੂ ਪ੍ਰਧਾਨ ਧਨੰਜੈ ਨੇ ਦੱਸਿਆ ਕਿ ਕਾਰਪੋਰੇਟ ਵੱਲੋਂ ਸਿੱਖਿਆ ਉਪਰ ਹੱਲਾ ਬੋਲਿਆ ਜਾ ਰਿਹਾ ਹੈ। ਉਸ ਖ਼ਿਲਾਫ਼ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਿਰਾਸਤ ਵਿੱਚ ਲਈਆਂ ਕਈ ਡੈਮੋਕਰੈਟਿਕ ਟੀਚਰਜ਼ ਇਨਸ਼ੇਟਿਵ ਦੀਆਂ ਕਾਰਕੁਨ ਅਧਿਆਪਕਾਵਾਂ ਨੇ ਕਿਹਾ ਕਿ ਫ਼ੀਸਾਂ ਵਿੱਚ ਵਾਧਾ ਕਰਕੇ ਗ਼ਰੀਬਾਂ ਨੂੰ ਸਿੱਖਿਆ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਵਿੱਤੀ ਪੜ੍ਹਾਈ ਵਾਲੇ ਕੋਰਸਾਂ ਨੂੰ ਛੱਡ ਕੇ ਸਿੱਖਿਆ ਪੇਤਲੀ ਕੀਤੀ ਜਾ ਰਹੀ ਹੈ। ਨਵੀਆਂ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ। ਹੱਥਾਂ ਵਿੱਚ ਪੋਸਟਰ ਲੈ ਕੇ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਨੇ ਨਵੀਂ ਸਿੱਖਿਆ ਨੀਤੀ ਰੱਦ ਕਰਨ ਦੀ ਮੰਗ ਕੀਤੀ ਤੇ ਦੇਸ਼ ਦੀ ਧਰਮ ਨਿਰਪੱਖ ਦਿੱਖ ਨੂੰ ਨੁਕਸਾਨੇ ਜਾਣ ਤੋਂ ਕੱਟੜਵਾਦੀ ਤਾਕਤਾਂ ਨੂੰ ਵਰਜਿਆ।

Advertisement

ਅਧਿਆਪਕਾਵਾਂ ਪੁਲੀਸ ਅਧਿਕਾਰੀਆਂ ਨਾਲ ਖਹਿਬੜੀਆਂ

ਇਸ ਦੌਰਾਨ ਕਈ ਅਧਿਆਪਕਾਵਾਂ ਦਿੱਲੀ ਪੁਲੀਸ ਦੇ ਅਧਿਕਾਰੀਆਂ ਨਾਲ ਖਹਿਬੜਦੀਆਂ ਨਜ਼ਰ ਆਈਆਂ ਜੋ ਸ਼ਾਂਤਮਈ ਤਰੀਕੇ ਨਾਲ ਮਾਰਚ ਕੱਢਣ ਲਈ ਬਜ਼ਿੱਦ ਸਨ ਪਰ ਦਿੱਲੀ ਪੁਲੀਸ ਨਹੀਂ ਮੰਨੀ। ਇਸ ਦੌਰਾਨ ਕਾਫ਼ੀ ਨਾਅਰੇਬਾਜ਼ੀ ਹੋਈ। ਕਈ ਅਧਿਆਪਕਾਂ ਨੂੰ ਪੁਲੀਸ ਚੁੱਕ ਕੇ ਥਾਣੇ ਵੀ ਲੈ ਗਈ। ਇਸ ਦੌਰਾਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ), ਕ੍ਰਾਂਤੀਕਾਰੀ ਯੁਵਾ ਸੰਗਠਨ, ਐੱਸਐੱਫਆਈ ਤੇ ਹੋਰ ਜਥੇਬੰਦੀਆਂ ਦੇ ਵਿਦਿਆਰਥੀ ਸ਼ਾਮਲ ਹੋਏ।

Advertisement
Advertisement