ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

03:46 PM Jun 15, 2024 IST

ਕਰਾਚੀ, 15 ਜੂਨ
ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ ਅੰਦਰ ਧੜੇਬੰਦੀ ਅਤੇ ਅਹਿਮ ਮੌਕਿਆਂ ’ਤੇ ਸੀਨੀਅਰ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ’ਤੇ ਲਗਾਇਆ ਜਾ ਰਿਹਾ ਹੈ। ਇਸ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਨਾਲ-ਨਾਲ ਪੀਸੀਬੀ ’ਚ 'ਵੱਡੇ ਬਦਲਾਅ' ਹੋ ਸਕਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰਾਂ ਮੁਤਾਬਕ ਬਾਬਰ ਆਜ਼ਮ ਦੇ ਕਪਤਾਨ ਵਜੋਂ ਵਾਪਸੀ ’ਤੇ ਸਭ ਤੋਂ ਵੱਡੀ ਚੁਣੌਤੀ ਟੀਮ ਨੂੰ ਇਕਜੁੱਟ ਕਰਨਾ ਸੀ ਪਰ ਧੜੇਬੰਦੀ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਸ਼ਾਹੀਨ ਸ਼ਾਹ ਅਫਰੀਦੀ ਕਪਤਾਨੀ ਗੁਆਉਣ 'ਤੇ ਨਾਰਾਜ਼ ਹੈ ਅਤੇ ਲੋੜ ਪੈਣ 'ਤੇ ਬਾਬਰ ਉਸ ਦਾ ਸਾਥ ਨਹੀਂ ਦੇ ਰਿਹਾ, ਜਦਕਿ ਮੁਹੰਮਦ ਰਿਜ਼ਵਾਨ ਕਪਤਾਨੀ ਲਈ ਵਿਚਾਰ ਨਾ ਕੀਤੇ ਜਾਣ ਤੋਂ ਨਾਖੁਸ਼ ਹੈ। ਟੀਮ ਦੇ ਸੂਤਰ ਨੇ ਦੱਸਿਆ ਕਿ ਟੀਮ ਵਿੱਚ ਤਿੰਨ ਧੜੇ ਹਨ, ਇੱਕ ਦੀ ਅਗਵਾਈ ਬਾਬਰ ਆਜ਼ਮ, ਦੂਜੇ ਦੀ ਅਫ਼ਰੀਦੀ ਅਤੇ ਤੀਜੇ ਦੀ ਰਿਜ਼ਵਾਨ ਕਰ ਰਿਹਾ ਹੈ।

Advertisement

Advertisement
Advertisement