For the best experience, open
https://m.punjabitribuneonline.com
on your mobile browser.
Advertisement

ਫਸਵੇਂ ਮੁਕਾਬਲੇ ਦੌਰਾਨ ਜਤਿੰਦਰ ਸਿੰਘ ਧਾਲੀਵਾਲ ਸਰਪੰਚ ਬਣੇ

06:15 AM Oct 17, 2024 IST
ਫਸਵੇਂ ਮੁਕਾਬਲੇ ਦੌਰਾਨ ਜਤਿੰਦਰ ਸਿੰਘ ਧਾਲੀਵਾਲ ਸਰਪੰਚ ਬਣੇ
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 16 ਅਕਤੂਬਰ
ਇਥੇ ਬੀਤੀ ਅੱਧੀ ਰਾਤ ਵੇਲੇ ਪਿੰਡ ਮੁੱਲਾਂਪੁਰ ਗਰੀਬਦਾਸ ਵਿਚ ਪੰਚਾਇਤੀ ਚੋਣਾਂ ਦੇ ਨਤੀਜੇ ਆਏ। ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਤਵੀਰ ਸਿੰਘ ਸੱਤੀ ਅਤੇ ਸਾਬਕਾ ਸਰਪੰਚ ਨੈਬ ਸਿੰਘ ਨੇ ਦੱਸਿਆ ਕਿ ਫਸਵੇਂ ਮੁਕਾਬਲੇ ਦੌਰਾਨ ਕਸਬਾਨੁਮਾ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਨੌਜਵਾਨ ਆਗੂ ਜਤਿੰਦਰ ਸਿੰਘ ਧਾਲੀਵਾਲ ਸਰਪੰਚ ਬਣੇ ਹਨ। ਇਸੇ ਦੌਰਾਨ ਵੱਖ ਵੱਖ ਵਾਰਡਾਂ ਤੋਂ ਲਾਲ ਸਿੰਘ, ਗੌਰਵ ਸ਼ਰਮਾ, ਮੋਹਿਤ ਜੰਡ, ਸ਼ਮਸ਼ੀਰ ਕੌਰ, ਸਰਬਜੀਤ ਕੌਰ, ਪਰਮਜੀਤ ਸਿੰਘ, ਹਰਪ੍ਰੀਤ ਕੌਰ, ਪਰਮਜੀਤ ਕੌਰ, ਜਗਤਾਰ ਸਿੰਘ ਤੇ ਸੰਦੀਪ ਕੌਰ ਪੰਚ ਬਣੇ ਹਨ। ਪਹਿਲੀ ਵਾਰ ਸਰਪੰਚੀ ਲਈ ਆਪਣੀ ਕਿਸਮਤ ਅਜ਼ਮਾਉਣ ਵਾਲੇ ਸਮਾਜ ਸੇਵੀ ਪਹਿਲਵਾਨ ਰਵੀ ਸ਼ਰਮਾ ਨੇ ਕਿਹਾ ਕਿ ਮੁੱਲਾਂਪੁਰ ਗਰੀਬਦਾਸ ਵਿਚ ਚੋਣ ਅਮਲੇ ਦੀ ਘਾਟ ਕਾਰਨ ਵੋਟਾਂ ਦੇਰ ਤਕ ਪੈਂਦੀਆਂ ਹਨ।

Advertisement

Advertisement
Advertisement
Author Image

Advertisement