For the best experience, open
https://m.punjabitribuneonline.com
on your mobile browser.
Advertisement

ਸਤਲੁਜ ਨੇੜੇ ਮਾਰੇ ਛਾਪੇ ਦੌਰਾਨ 18,000 ਲਿਟਰ ਲਾਹਣ ਬਰਾਮਦ

06:48 AM Apr 24, 2024 IST
ਸਤਲੁਜ ਨੇੜੇ ਮਾਰੇ ਛਾਪੇ ਦੌਰਾਨ 18 000 ਲਿਟਰ ਲਾਹਣ ਬਰਾਮਦ
ਲਾਹਣ ਨਸ਼ਟ ਕਰਦੇ ਹੋਏ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 23 ਅਪਰੈਲ
ਆਬਕਾਰੀ ਵਿਭਾਗ ਵੱਲੋਂ ਦਰਿਆ ਸਤਲੁਜ ਦੇ ਨਾਲ ਲੱਗਦੇ 15 ਕਿਲੋਮੀਟਰ ਇਲਾਕੇ ਵਿੱਚ ਮਾਰੇ ਛਾਪੇ ਦੌਰਾਨ 18,000 ਲਿਟਰ ਲਾਹਣ ਬਰਾਮਦ ਕਰਕੇ ਮੌਕੇ ’ਤੇ ਕੀਤੀ ਨਸ਼ਟ ਕੀਤੀ ਗਈ। ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦਰਿਆ ਸਤਲੁਜ ਦੇ ਨਾਲ ਲੱਗਦੇ 15 ਕਿਲੋਮੀਟਰ ਦੇ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਸਹਾਇਕ ਕਮਿਸ਼ਨਰ (ਆਬਕਾਰੀ) ਨਵਜੀਤ ਸਿੰਘ ਨੇ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਦੀ ਅਗਵਾਈ ਵਿੱਚ ਛਾਪੇ ਮਾਰੇ ਗਏ।
ਆਬਕਾਰੀ ਅਫ਼ਸਰ ਸੁਨੀਲ ਗੁਪਤਾ ਅਤੇ ਆਬਕਾਰੀ ਨਿਰੀਖਕ ਸਾਹਿਲ ਰੰਗਾ, ਸਰਵਨ ਸਿੰਘ ਢਿੱਲੋਂ ਅਤੇ ਹਰਪ੍ਰੀਤ ਸਿੰਘ ਵੱਲੋਂ ਪਿੰਡ ਵੇਹਰਾਂ, ਭੋਡੇ, ਗਦਰੇ, ਬੁਰਜ, ਸੰਘੋਵਾਲ ਅਤੇ ਮਾਊ ਸਾਹਿਬ ਖੇਤਰਾਂ ਵਿੱਚ ਤਲਾਸ਼ੀ ਅਭਿਆਨ ਚਲਾ ਕੇ 15 ਤਰਪਾਲਾਂ ਵਿੱਚ ਲਗਭਗ 18,000 ਲਿਟਰ ਲਾਹਨ ਫੜੀ ਗਈ ਅਤੇ ਮੌਕੇ ’ਤੇ ਹੀ ਸੁੱਕੇ ਥਾਂ ’ਤੇ ਇਸ ਨੂੰ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲਾਹਣ ਦਰਿਆ ਦੇ ਪਾਣੀ ਵਿੱਚ ਛੁਪਾ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਨਾਜ਼ਾਇਜ ਸ਼ਰਾਬ ਦੇ ਕਾਰੋਬਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

Advertisement

ਧਾਰੀਵਾਲ: ਭਾਰੀ ਮਾਤਰਾ ਵਿੱਚ ਨਾਜਾਇਜ ਸ਼ਰਾਬ ਬਰਾਮਦ

ਧਾਰੀਵਾਲ (ਪੱਤਰ ਪ੍ਰੇਰਕ): ਥਾਣਾ ਧਾਰੀਵਾਲ ਦੀ ਪੁਲੀਸ ਨੇ 1,12,500 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਧਾਰੀਵਾਲ ਦੇ ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਉਹ ਸਮੇਤ ਪੁਲੀਸ ਪਾਰਟੀ ਬਾਈਪਾਸ ਪੁਲ ਖੁੰਡਾ ਹੇਠਾਂ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਇੱਕ ਸਪਲੈਂਡਰ ਮੋਟਰਸਾਈਕਲ ’ਤੇ ਪਿੰਡ ਖੁੰਡਾ ਵਾਲੇ ਪਾਸਿਓਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸਨੇ ਇੱਕ ਬੋਰੀ ਮੋਟਰਸਾਈਕਲ ਦੇ ਪਿੱਛੇ ਅਤੇ ਇੱਕ ਬੋਰੀ ਮੋਟਰਸਾਈਕਲ ਦੇ ਅੱਗੇ ਰੱਖੀ ਹੋਈ ਸੀ, ਜੋ ਪੁਲੀਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸੜਕ ’ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਮੋਟਰਸਾਈਕਲ ’ਤੇ ਰੱਖੀਆਂ ਪਲਾਸਟਿਕ ਦੀਆਂ ਦੋ ਬੋਰੀਆਂ ਨੂੰ ਚੈੱਕ ਕੀਤਾ ਗਿਆ ਤਾਂ 1,12,500 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਮੋਟਰਸਾੲਕਲ ਸਣੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਅਣਪਛਾਤੇ ਵਿਅਕਤੀ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਨਾਜਾਇਜ਼ ਸ਼ਰਾਬ ਬਰਾਮਦ

ਫਿਲੌਰ (ਪੱਤਰ ਪ੍ਰੇਰਕ): ਬਿਲਗਾ ਪੁਲੀਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਮੁਖੀ ਇਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਏਐੱਸਆਈ ਸਤਪਾਲ ਦੀ ਅਗਵਾਈ ਹੇਠ ਗਸ਼ਤ ਦੌਰਾਨ ਬੱਸ ਅੱਡਾ ਪਿੰਡ ਭੋਡੇ ਵਿੱਚ ਅਮਰਜੀਤ ਸਿੰਘ ਉਰਫ ਬੁੱਗਾ ਤੇ ਪ੍ਰਭਦੀਪ ਸਿੰਘ ਉਰਫ ਪ੍ਰਭੂ ਵਾਸੀਅਨ ਪਿੰਡ ਗੋਰਸੀਆ ਨਿਹਾਲ ਨੂੰ ਕਾਬੂ ਕਰਕੇ ਰਬੜ ਟਿਊਬ ਬਰਾਮਦ ਕੀਤੀ ਹੈ, ਜਿਸ ਵਿੱਚ 73500 ਐੱਮਐੱਲ ਨਾਜਾਇਜ਼ ਸ਼ਰਾਬ ਸੀ। ਇਸੇ ਤਰ੍ਹਾਂ ਸਬ ਇੰਸਪੈਕਟਰ ਨਿਰਵੈਰ ਸਿੰਘ ਦੀ ਅਗਵਾਈ ਹੇਠ ਨੇੜੇ ਦਾਣਾ ਮੰਡੀ ਮਾਉ ਸਾਹਿਬ ਕੁਲਵੰਤ ਸਿੰਘ ਉਰਫ ਕੰਤਾ ਨੂੰ ਕਾਬੂ ਕਰ ਕੇ ਰਬੜ ਟਿਊਬ ਜਿਸ ਵਿੱਚ 74,250 ਮਿਲੀ ਸ਼ਰਾਬ ਸੀ, ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ।

Advertisement
Author Image

sukhwinder singh

View all posts

Advertisement
Advertisement
×