For the best experience, open
https://m.punjabitribuneonline.com
on your mobile browser.
Advertisement

ਝਗੜੇ ਦੌਰਾਨ ਲੜਕੇ ਨੇ ਬੁਰਕ ਮਾਰ ਕੇ ਵਿਅਕਤੀ ਦਾ ਨੱਕ ਵੱਢਿਆ

06:33 AM Nov 05, 2024 IST
ਝਗੜੇ ਦੌਰਾਨ ਲੜਕੇ ਨੇ ਬੁਰਕ ਮਾਰ ਕੇ ਵਿਅਕਤੀ ਦਾ ਨੱਕ ਵੱਢਿਆ
Advertisement

Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 4 ਨਵੰਬਰ
ਬਲਦੇਵ ਨਗਰ ਪੁਲੀਸ ਨੇ ਧੀਰਜ ਕੁਮਾਰ (40) ਵਾਸੀ ਸੂਰਿਆ ਕਲੋਨੀ, ਜੜ੍ਹੌਤ ਰੋਡ ਅੰਬਾਲਾ ਸ਼ਹਿਰ ਦੇ ਬਿਆਨ ’ਤੇ ਲੱਕੀ ਨਾਂ ਦੇ ਲੜਕੇ ਖ਼ਿਲਾਫ਼ ਬੁਰਕ ਮਾਰ ਕੇ ਨੱਕ ਵੱਢਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਘਟਨਾ ਦੀਵਾਲੀ ਵਾਲੇ ਦਿਨ ਦੀ ਹੈ।
ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਧੀਰਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਇਕ ਸਰਾਫ਼ ਕੋਲ ਬਤੌਰ ਡਰਾਈਵਰ ਕੰਮ ਕਰ ਰਿਹਾ ਹੈ। ਦੀਵਾਲੀ ਵਾਲੇ ਦਿਨ ਉਸ ਦੇ ਦੋਸਤ ਅਜੈ ਨੇ ਫੋਨ ਕਰ ਕੇ ਉਸ ਨੂੰ ਪਰਸ਼ੂਰਾਮ ਭਵਨ ਲਾਗੇ ਸੱਦਿਆ। ਉੱਥੇ ਅਜੈ ਦੇ ਕੋਲ ਲੱਕੀ ਨਾਂ ਦਾ ਲੜਕਾ ਖੜ੍ਹਾ ਸੀ, ਜਿਸ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਦੀ ਦੋ ਲੜਕਿਆਂ ਨਾਲ ਬਹਿਸ ਚੱਲ ਰਹੀ ਸੀ। ਉਸ ਦੇ ਸਮਝਾਉਣ ’ਤੇ ਦੋਵੇਂ ਲੜਕੇ ਤਾਂ ਚਲੇ ਗਏ ਪਰ ਲੱਕੀ ਤੈਸ਼ ਵਿੱਚ ਆ ਗਿਆ ਅਤੇ ਗਾਲ੍ਹਾਂ ਕੱਢਦਿਆਂ ਉਸ ਨੇ ਸ਼ਿਕਾਇਤਕਰਤਾ ਦੇ ਨੱਕ ਦਾ ਬੁਰਕ ਭਰ ਲਿਆ। ਅਜੈ ਦੀ ਮਦਦ ਨਾਲ ਉਸ ਨੇ ਲੱਕੀ ਤੋਂ ਛੁਟਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੇ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਉਸ ਦਾ ਨੱਕ ਵੱਢਿਆ ਨਹੀਂ ਗਿਆ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਲੱਕੀ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦਾ ਦੋਸਤ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਲੱਕੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

Advertisement