ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਸੱਭਿਆਚਾਰਕ ਮੇਲੇ ਦੌਰਾਨ ਗਾਇਕਾਂ ਨੇ ਬੰਨ੍ਹਿਆ ਰੰਗ

07:46 AM Nov 25, 2024 IST
ਸਨਮਾਨਿਤ ਸ਼ਖ਼ਸੀਅਤਾਂ ਨਾਲ ਡਾ. ਦੀਪਕ ਮਨਮੋਹਨ ਸਿੰਘ ਅਤੇ ਪ੍ਰਬੰਧਕ।

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 24 ਨਵੰਬਰ
ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼ ਦਸ ਦੇ ਸਿਲਵੀ ਪਾਰਕ ਵਿੱਚ ਦੂਜਾ ਪ੍ਰੋ. ਦੀਪਕ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਵੇਰੇ ਗਿਆਰਾਂ ਤੋਂ ਲੈ ਕੇ ਰਾਤੀਂ ਨੌਂ ਵਜੇ ਤੱਕ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ। ਮੇਲੇ ਵਿੱਚ ਪੰਜਾਬੀ ਸਾਹਿਤ ਸਭਾ, ਨਾਮਧਾਰੀ ਦਰਬਾਰ ਭੈਣੀ ਸਾਹਿਬ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਪ੍ਰੋ. ਡਾ. ਦੀਪਕ ਮਨਮੋਹਨ ਸਿੰਘ ਦਾ ਵੱਖ-ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਮੇਲੇ ਦੇ ਪਹਿਲੇ ਦੌਰ ਵਿੱਚ ਕਵੀ ਦਰਬਾਰ ਹੋਇਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਜ਼ਫ਼ਰ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਭੁਪਿੰਦਰਪ੍ਰੀਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫ਼ੀ, ਸੁਨੀਲ ਚੰਦਿਆਣਵੀ, ਸਿਮਰਨ ਅਕਸ਼, ਹਰਪ੍ਰੀਤ ਕੌਰ ਸੰਧੂ, ਜਸਪਾਲ ਦੇਸੂਵੀ, ਡਾ. ਗੁਰਵਿੰਦਰ ਅਮਨ ਰਾਜਪੁਰਾ, ਦਰਸ਼ਨ ਤਿਊਣਾ, ਸ਼ਾਇਰ ਰਮਨ ਸੰਧੂ, ਜੈਨਿੰਦਰ ਚੌਹਾਨ, ਹਰਮੀਤ ਆਰਟਿਸਟ, ਸਿਮਰਨ ਜੋਤ ਮਾਨ ਤੇ ਗੁਰਜੋਧ ਕੌਰ ਨੇ ਕਵਿਤਾਵਾਂ, ਗਜ਼ਲਾਂ ਅਤੇ ਸ਼ਾਇਰਾਂ ਰਾਹੀਂ ਰੰਗ ਬੰਨ੍ਹਿਆ। ਕਵੀ ਦਰਬਾਰ ਦਾ ਮੰਚ ਸੰਚਾਲਨ ਸੁਸ਼ੀਲ ਦੁਸਾਂਝ ਨੇ ਕੀਤਾ।
ਦੂਜੇ ਦੌਰ ਵਿੱਚ ਗਾਇਕੀ ਦੀ ਪੇਸ਼ਕਾਰੀ ਹੋਈ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਸਵੈਰਾਜ ਸੰਧੂ ਨੇ ਡਾ. ਦੀਪਕ ਮਨਮੋਹਨ ਸਿੰਘ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਵਡਮੁੱਲੀ ਦੇਣ ਉੱਤੇ ਚਾਨਣਾ ਪਾਇਆ। ਇਸ ਮਗਰੋਂ ਪ੍ਰਿੰਸੀਪਲ ਬਰਿੰਦਰ ਕੌਰ ਵੱਲੋਂ ਤਰਤੀਬ ਕੀਤੇ ਪ੍ਰੋਗਰਾਮ ਤਹਿਤ ਹਰਭਜਨ ਕੌਰ ਢਿੱਲੋਂ, ਅਮਰਜੀਤ ਕੌਰ, ਬਬੀਤਾ ਸਾਗਰ, ਗਾਇਕਾ ਸੁਚੇਤ ਬਾਲਾ, ਸੁੱਖੀ ਬਰਾੜ, ਗਾਇਕ ਪੰਮੀ ਬਾਈ, ਬਾਈ ਹਰਦੀਪ ਗਿੱਲ, ਆਰ ਦੀਪ ਰਮਨ, ਸਰਦਾਰ ਅਲੀ ਅਤੇ ਪੰਮਾ ਡੂਮੇਵਾਲ ਨੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਮੇਲੇ ਵਿੱਚ ਬਲਵਿੰਦਰ ਸਿੰਘ ਲਾਲੀ ਘੜੂੰਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਦੇਵਿੰਦਰ ਗਰੇਵਾਲ (ਡੇਵਿਡ ਗਰੇਵਾਲ), ਅਮਰੀਕਾ ਤੋਂ ਆਏ ਪ੍ਰਿੰਸੀਪਲ ਡਾ. ਦਲਜੀਤ ਸਿੰਘ ਅੰਮ੍ਰਿਤਸਰ, ਪ੍ਰੋ. ਐੱਸਐੱਸ ਸੰਘਾ ਬਾਦਲ ਕਾਲਜ, ਪ੍ਰਿੰਸੀਪਲ ਗੁਰਰਾਜ ਸਿੰਘ ਅਬੋਹਰ, ਐਡਵੋਕੇਟ ਮਨਜੀਤ ਸਿੰਘ ਖਹਿਰਾ, ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਿਰਕਤ ਕੀਤੀ।

Advertisement

Advertisement