ਜੂਨ ਮਹੀਨੇ ਦੌਰਾਨ ‘ਹੀਟ ਸਟਰੋਕ’ ਨਾਲ 27 ਮੋਰਾਂ ਨੇ ਦਮ ਤੋੜਿਆ
02:48 PM Aug 05, 2024 IST
Advertisement
ਨਵੀਂ ਦਿੱਲੀ, 5 ਅਗਸਤ
ਪਾਲਮ ਏਅਰ ਬੇਸ 'ਤੇ ਜੂਨ ਮਹੀਨੇ ਦੌਰਾਨ 27 ਮੋਰ ‘ਹੀਟ ਸਟਰੋਕ’ ਨਾਲ ਦਮ ਤੋੜ ਗਏ ਸਨ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਜੂਨ ਮਹੀਨੇ ਦੌਰਾਨ ਮਾਰੇ ਗਏ ਮੋਰਾਂ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਰਾਸ਼ਟਰੀ ਪੰਛੀਆਂ ਦੀ ਸੁਰੱਖਿਆ ਲਈ ਬਹੁਤ ਚਿੰਤਤ ਹੈ ਅਤੇ ਇਸ ਸਬੰਧੀ ਕਈ ਕਦਮ ਚੁੱਕੇ ਹਨ।
Advertisement
ਕੌਮਾਂਤਰੀ ਰਿਪੋਰਟਾਂ ਦੇ ਅਨੁਸਾਰ ਭਾਰਤ ਵਿੱਚ ਪਾਏ ਜਾਣ ਵਾਲੇ ਮੋਰ ਸਭ ਤੋਂ ਸੁਰੱਖਿਅਤ ਹਨ। ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਪਾਏ ਜਾਣ ਵਾਲੇ ਮੋਰ ਖ਼ਤਰੇ ਦੀ ਸ਼੍ਰੇਣੀ ਵਿੱਚ ਹਨ, ਜਦੋਂ ਕਿ ਕਾਂਗੋ ਵਿੱਚ ਪਾਏ ਜਾਣ ਵਾਲੇ ਮੋਰ ਬਹੁਤ ਖ਼ਤਰੇ ਵਿੱਚ ਹਨ। ਵਾਤਾਵਰਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰੀ ਪੰਛੀ ਨੂੰ ਲੈ ਕੇ ਚਿੰਤਤ ਹਨ। -ਪੀਟੀਆਈ
Advertisement
Advertisement