ਸਾਹਿਤ ਸਭਾ ਦੀ ਮੀਟਿੰਗ ਦੌਰਾਨ ਰਚਨਾਵਾਂ ਦਾ ਦੌਰ ਚੱਲਿਆ
ਪਵਨ ਕੁਮਾਰ ਵਰਮਾ
ਧੂਰੀ, 4 ਜਨਵਰੀ
ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਹੋਈ। ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਆਗੂ ਅਮਰਜੀਤ ਸਿੰਘ ਅਮਨ ਅਤੇ ਉਸਤਾਦ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਨੇ ਕੀਤੀ। ਇਸ ਮੌਕੇ ਗੁਲਜ਼ਾਰ ਸਿੰਘ ਸ਼ੌਂਕੀ ਅਤੇ ਅਸ਼ਵਨੀ ਕੁਮਾਰ ਦਾ ਜਨਮਦਿਨ ਮਨਾਇਆ ਗਿਆ। ਮੀਟਿੰਗ ਦੌਰਾਨ ਡਾਕਟਰ ਇਕਬਾਲ ਸਿੰਘ ਸਕਰੌਦੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸੰਖੇਪ ਢੰਗ ਨਾਲ ਚਿਤਰਿਆ। ਪਵਨ ਹਰਚੰਦਪੁਰੀ ਨੇ ਸਹਿਤ ਸਦਨ ਦੇ ਨਿਰਮਾਣ ਵਿੱਚ ਸਹਿਤ ਸਭਾ ਦੀ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਅਤੇ ‘ਮਜ਼ਦੂਰਾਂ ’ਤੇ ਕਹਿਰ ਨਾ ਗੁਜ਼ਾਰੋ’ ਕਵਿਤਾ ਰਾਹੀਂ ਮਜ਼ਦੂਰਾਂ ਦੀ ਦਸ਼ਾ ਬਾਰੇ ਜਾਣਕਾਰੀ ਦਿੱਤੀ। ਨਾਹਰ ਸਿੰਘ ਮੁਬਾਰਕਪੁਰੀ, ਸੁਰਜੀਤ ਸਿੰਘ ਰਾਜੋਮਾਜਰੇ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਅਮਨ, ਜੱਸੀ ਸਿੰਘ ਤੇ ਸੁਖਵਿੰਦਰ ਸਿੰਘ ਆਪੋ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀ ਲਵਾਈ। ਰਾਮ ਸਿੰਘ ਰੰਘਰੇਟਾ ਅਤੇ ਸੁਖਦੇਵ ਪੇਂਟਰ ਨੇ ਕਵਿਤਾ ਵਿੱਚ ਚੰਗੇ ਰੰਗ ਭਰੇ। ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਜ਼ਲਗੋ ਅਤੇ ਦਰਦੀ ਨੇ ਗਜ਼ਲਾਂ ਸੁਣਾਈਆਂ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਸੇਵਾ ਮੁਕਤ ਡੀ ਪੀ ਆਰ ਓ ਮਨਜੀਤ ਸਿੰਘ ਬਖਸ਼ੀ ਨੇ ਵੀ ਹਾਜ਼ਰੀ ਭਰੀ। ਸੰਤ ਸਿੰਘ ਬੀਹਲਾ ਨੇ ਮੰਚ ਸੰਚਾਲਨ ਕੀਤਾ।