ਕਵੀ ਦਰਬਾਰ ਦੌਰਾਨ ਸ਼ਾਇਰਾਂ ਨੇ ਪੰਜਾਬੀਅਤ ਦੀ ਗੱਲ ਕੀਤੀ
ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 18 ਸਤੰਬਰ
ਸਥਾਨਕ ਅਕਾਲ ਕਾਲਜ ਆਫ ਐਜੂਕੇਸ਼ਨ ਵਿੱਚ ਧੀ ਪੰਜਾਬਣ ਮੰਚ ਸੰਗਰੂਰ ਵੱਲੋਂ ਕਰਵਾਏ ਕਵੀ ਦਰਬਾਰ ਵਿਚ ਪਹੁੰਚੇ ਸ਼ਾਇਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰਚਨਾਵਾਂ ਰਾਹੀਂ ਸਮਾਗਮ ਦਾ ਰੰਗ ਬੰਨ੍ਹਿਆ। ਸ਼ਾਇਰਾ ਬਲਜੀਤ ਸ਼ਰਮਾ ਪ੍ਰਧਾਨ ਧੀ ਪੰਜਾਬਣ ਮੰਚ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਸ਼ਾਇਰ ਮੋਹਨ ਸ਼ਰਮਾ, ਕਰਮ ਸਿੰਘ ਜਖਮੀ, ਨੂਰ ਮੁਹੰਮਦ ਨੂਰ, ਮੁੂਲ ਚੰਦ ਸ਼ਰਮਾ, ਰਣਜੀਤ ਸਿੰਘ ਧੂਰੀ, ਸੰਜੇ ਲਹਿਰੀ, ਜੀਤ ਹਰਜੀਤ, ਪਰਮਜੀਤ ਸਿੰਘ ਦਰਦੀ, ਧਰਮੀ ਤੁੰਗਾਂ, ਸੁਖਵਿੰਦਰ ਸਿੰਘ ਲੋਟੇ ਨੇ ਆਪਣੇ ਸ਼ਾਇਰਾਨਾ ਕਲਾਮ ਨਾਲ ਦਾਦ ਹਾਸਲ ਕੀਤੀ। ਪੰਜਾਬ ਭਵਨ ਸਰੀ (ਕੈਨੇਡਾ) ਦੇ ਚੇਅਰਮੈਨ ਸੁਖੀ ਬਾਠ ਨੇ ਇਨ੍ਹਾਂ ਕਵੀਆਂ ਦੀ ਗੱਲ ਕਰਦਿਆਂ ਲੇਖਕਾਂ ਨੂੰ ਯਥਾਰਥਵਾਦ ਵੱਲ ਆਉਣ ਦਾ ਸੱਦਾ ਦਿੱਤਾ। ਇਸੇ ਦੇ ਨਾਲ ਹੀ ਸੁੱਖੀ ਬਾਠ ਨੇ ਫਰਵਰੀ 2024 ਦੌਰਾਨ ਸਮਾਗਮ ਕਰ ਕੇ ਸੰਗਰੂਰ ਜ਼ਿਲ੍ਹੇ ਦੀਆਂ 10 ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਇਕ-ਇਕ ਲੱਖ ਰੁਪਏ ਖਰਚ ਵਜੋਂ ਦੇਣ ਦਾ ਐਲਾਨ ਕੀਤਾ। ਸਮਾਗਮ ਦਾ ਉਦਘਾਟਨ ਇੰਜੀ. ਅਨਿਲ ਗੁਪਤਾ ਪਟਿਆਲਾ ਨੇ ਕੀਤਾ। ਪ੍ਰਧਾਨਗੀ ਮੰਡਲ ਵਿਚ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ, ਪ੍ਰੀਤ ਹੀਰ ਇੰਚਾਰਜ ਪੰਜਾਬ ਭਵਨ ਜਲੰਧਰ, ਡਾ. ਸੁਖਦੀਪ ਕੌਰ ਪ੍ਰਿੰਸੀਪਲ ਅਕਾਲ ਕਾਲਜ ਆਫ ਐਜੂਕੇਸ਼ਨ ਸ਼ਾਮਲ ਸਨ।