For the best experience, open
https://m.punjabitribuneonline.com
on your mobile browser.
Advertisement

ਸਾਂਝੀ ਕਾਰਵਾਈ ਦੌਰਾਨ ਪੁਲੀਸ ਨੇ 1.20 ਲੱਖ ਦੀ ਲਾਹਣ ਨਸ਼ਟ ਕੀਤੀ

11:05 AM Apr 08, 2024 IST
ਸਾਂਝੀ ਕਾਰਵਾਈ ਦੌਰਾਨ ਪੁਲੀਸ ਨੇ 1 20 ਲੱਖ ਦੀ ਲਾਹਣ ਨਸ਼ਟ ਕੀਤੀ
ਕੱਚੀ ਲਾਹਣ ਨੂੰ ਰੋੜ੍ਹਦੇ ਹੋਏ ਪੁਲੀਸ ਮੁਲਾਜ਼ਮ।-ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 7 ਅਪਰੈਲ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ’ਤੇ ਪਠਾਨਕੋਟ ਦੇ ਐਕਸਾਈਜ਼ ਅਧਿਕਾਰੀ ਨਰਿੰਦਰ ਕੌਰ ਵਾਲੀਆ, ਆਬਕਾਰੀ ਪੁਲਿਸ ਅਤੇ ਹਿਮਾਚਲ ਐਕਸਾਈਜ਼ ਵਿਭਾਗ ਦੇ ਨੂਰਪੁਰ ਸਥਿਤ ਅਧਿਕਾਰੀ ਜਗਦੀਸ਼ ਚੰਦ ਅਤੇ ਵਿਸ਼ਾਲ ਠਾਕੁਰ ਐਸਐਸਟੀਈਓ (ਈਐਂਡਡਬਲਿਊ) ਵੱਲੋਂ ਸਾਂਝੇ ਤੌਰ ’ਤੇ ਪੰਜਾਬ ਨਾਲ ਲੱਗਦੇ ਕੰਦਰੋੜੀ ਤੇ ਇੰਦੌਰਾ ਖੇਤਰ ਦੇ ਪਿੰਡਾਂ ’ਚ ਛਾਪੇ ਮਾਰੇ ਗਏ। ਇਸ ਦੌਰਾਨ ਕੱਚੀ ਲਾਹਣ ਨਸ਼ਟ ਕੀਤੀ ਗਈ ਅਤੇ ਇੱਕ ਵਿਅਕਤੀ ਕੋਲੋਂ ਪੱਕੀ ਲਾਹਣ ਵੀ ਬਰਾਮਦ ਕੀਤੀ ਗਈ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਕਸਾਈਜ਼ ਅਧਿਕਾਰੀ ਨਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਛਾਪੇ ਦੌਰਾਨ ਡਾਹਕਲਾਹੜਾ ਵਿੱਚ ਜੰਗਲਨੁਮਾ ਖੇਤਰ ਵਿੱਚ ਲਗਭਗ 2000 ਲਿਟਰ ਕੱਚੀ ਲਾਹਣ ਜ਼ਬਤ ਕੀਤੀ ਗਈ। ਜਿਸ ਜਗ੍ਹਾ ਕੱਚੀ ਲਾਹਣ ਤਿਆਰ ਕੀਤੀ ਜਾ ਰਹੀ ਸੀ, ਉੱਥੇ ਲੱਗੀਆਂ ਤਰਪਾਲਾਂ ਅਤੇ ਹੋਰ ਸਾਮਾਨ ਦੀ ਵੀ ਵੀਡੀਓਗ੍ਰਾਫੀ ਕਰਨ ਬਾਅਦ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ਟ ਕੀਤੀ ਗਈ ਲਾਹਣ ਦੀ ਕੀਮਤ ਕਰੀਬ 1 ਲੱਖ 20 ਹਜ਼ਾਰ ਰੁਪਏ ਬਣਦੀ ਹੈ ਜਦਕਿ ਭੋਜਪੁਰ ਵਿੱਚ ਇੱਕ ਹੋਰ ਸਥਾਨ ’ਤੇ ਇੱਕ ਮੁਲਜ਼ਮ ਤੋਂ 10 ਲਿਟਰ ਪੱਕੀ ਲਾਹਣ ਬਰਾਮਦ ਕੀਤੀ ਗਈ। ਮੁਲਜ਼ਮ ਨੀਲ ਬਹਾਦਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ।

Advertisement

Advertisement
Author Image

Advertisement
Advertisement
×