ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਦੇ ਮੌਸਮ ’ਚ ਸੰਧਵਾਂ, ਰਾਣਾ ਤੇ ਸੁੱਖੀ ਨੇ ਪਾਈ ਭਾਈਚਾਰਕ ਸਾਂਝ

07:43 AM Apr 19, 2024 IST
ਸਪੀਕਰ ਕੁਲਤਾਰ ਸਿੰਘ ਸੰਧਵਾਂ, ਰਾਣਾ ਗੁਰਜੀਤ ਸਿੰਘ ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਗੱਲਬਾਤ ਕਰਦੇ ਹੋਏ।

ਸੁਰਜੀਤ ਮਜਾਰੀ
ਬੰਗਾ, 18 ਅਪਰੈਲ
ਚੋਣਾਂ ਦੇ ਦਿਨਾਂ ਵਿੱਚ ਸਿਆਸੀ ਆਗੂਆਂ ਦਾ ਇੱਕ ਥਾਂ ਬੈਠਣਾ ਔਖਾ ਹੋ ਜਾਂਦਾ ਹੈ ਪਰ ਇਸ ਪਿਰਤ ਨੂੰ ਤੋੜਦਿਆਂ ਢਾਹਾਂ ਕਲੇਰਾਂ ਵਿੱਚ ਹੋਏ ਸਮਾਜਿਕ ਸਮਾਗਮ ਦੇ ਪੰਡਾਲ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (‘ਆਪ’), ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ (ਕਾਂਗਰਸ) ਅਤੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼੍ਰੋਮਣੀ ਅਕਾਲੀ ਦਲ) ਲੰਬਾ ਸਮਾਂ ਇਕੱਠੇ ਬੈਠੇ ਰਹੇ। ਉਨ੍ਹਾਂ ਮਿਲਣ ਵੇਲੇ ਗਲਵਕੜੀਆਂ ਪਾ ਕੇ ਇੱਕ ਦੂਜੇ ਦਾ ਸਵਾਗਤ ਵੀ ਕੀਤਾ ਅਤੇ ਹਾਲ-ਚਾਲ ਵੀ ਪੁੱਛਿਆ। ਰਾਣਾ ਗੁਰਜੀਤ ਸਿੰਘ ਨੇ ਕੁਲਤਾਰ ਸਿੰਘ ਸੰਧਵਾਂ ਦੇ ਕੁੜਤੇ ਦੀ ਕੰਨੀ ਸਿੱਧੀ ਕੀਤੀ ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਉਨ੍ਹਾਂ ਦੇ ਕੁੜਤੇ ਦੇ ਕਾਲਰ ਨੂੰ ਸੁਆਰਿਆ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਸਪੀਕਰ ਦੇ ਸਾਂਝੇ ਅਹੁਦੇ ਦੇ ਜ਼ਿੰਮੇਵਾਰ ਹਨ ਤੇ ਉਨ੍ਹਾਂ ਕਦੇ ਵੀ ਕਿਸੇ ਧਿਰ ਨਾਲ ਫ਼ਰਕ ਨਹੀਂ ਕੀਤਾ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਿ ਸਾਂਝੇ ਸਮਾਜਿਕ ਕਾਰਜਾਂ ’ਚ ਸਲਾਹ ਮਸ਼ਵਰਾਂ ਕਰਨਾ ਵਧੀਆ ਗੱਲ ਹੈ। ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਦਾ ਉਨ੍ਹਾਂ ਦੇ ਹਲਕੇ ’ਚ ਆਉਣ ਲਈ ਸਵਾਗਤ ਕਰਨਾ ਫ਼ਰਜ ਬਣਦਾ ਹੈ। ਇਨ੍ਹਾਂ ਤਿੰਨ ਆਗੂਆਂ ਨੇ ਸਾਂਝੇ ਤੌਰ ’ਤੇ ਤਸਵੀਰਾਂ ਵੀ ਖਿਚਵਾਈਆਂ ਅਤੇ ਮੰਚ ਤੋਂ ਸੰਬੋਧਨ ਕਰਦਿਆਂ ਇੱਕ-ਦੂਜੇ ਦੀ ਸਿਫ਼ਤ ਵੀ ਕੀਤੀ। ਸਮਾਗਮ ਦੀ ਸਮਾਪਤੀ ਤੋਂ ਬਾਅਦ ਤਿੰਨਾਂ ਨੇ ਚਾਹ ਦਾ ਕੱਪ ਵੀ ਸਾਂਝਾ ਕੀਤਾ।

Advertisement

Advertisement
Advertisement