ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਪ੍ਰਚਾਰ ਦੌਰਾਨ ਪੁਆਧੀ ਬੋਲੀ ਦਾ ਪੱਤਾ ਖੇਡਣ ਲੱਗੀਆਂ ਪਾਰਟੀਆਂ

08:49 AM May 11, 2024 IST
ਐਨ ਕੇ ਸ਼ਰਮਾ . ਗੁਰਪ੍ਰੀਤ ਜੀਪੀ

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 10 ਮਈ
ਪੁਆਧੀ ਖਿੱਤੇ ਦੇ ਵੋਟਰਾਂ ਨੂੰ ਆਪੋ-ਆਪਣੇ ਵੱਲ ਖਿੱਚਣ ਲਈ ਸਮੁੱਚੀਆਂ ਪਾਰਟੀਆਂ ਪੁਆਧੀ ਬੋਲੀ ਦਾ ਪੱਤਾ ਖੇਡ ਰਹੀਆਂ ਹਨ। ਪਟਿਆਲਾ, ਸ੍ਰੀ ਆਨੰਦਪੁਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਿਆਂ ਦੇ 12 ਤੋਂ ਵੱਧ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਉਪ ਬੋਲੀ ਪੁਆਧੀ ਵੱਡੇ ਪੱਧਰ ’ਤੇ ਬੋਲੀ ਜਾਂਦੀ ਹੈ। ਇਨ੍ਹਾਂ ਖੇਤਰਾਂ ਵੱਖ-ਵੱਖ ਉਮੀਦਵਾਰਾਂ ਵੱਲੋਂ ਪੁਆਧ ਅਤੇ ਪੁਆਧੀ ਦੇ ਨਾਅਰਿਆਂ ਨੂੰ ਆਪਣੀਆਂ ਫੋਟੋਆਂ ਨਾਲ ਇਸ਼ਤਿਹਾਰਾਂ ਵਜੋਂ ਵਰਤਿਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਪੁਆਧੀ ਉਪ ਬੋਲੀ ਵਿਚ ਮੋਹਣੀ ਤੂਰ, ਨਿਰਭੈ ਪੂਨੀਆ ਆਦਿ ਵੱਲੋਂ ਗਾਏ ਗੀਤਾਂ ‘‘ਦੱਸਾਂ ਕਿਆ-ਕਿਆ ਥਾਅਨੂੰ ਬਾਤਾਂ-ਰੈਅ ਲੋਕੋ ਮਾਅਰੇ ਪੁਆਧ ਕੀਆਂ” ਅਤੇ ‘‘ਮਾਅਰਾ ਏਰੀਆ ਪੁਆਧ” ਬਾਰੇ ਰੀਲਾਂ ਬਣਾ ਕੇ ਸੋਸ਼ਲ ਮੀਡੀਆ ’ਤੇ ਖੂਬ ਪ੍ਰਚਾਰਿਆ ਜਾ ਰਿਹਾ ਹੈ। ਸਭ ਤੋਂ ਵੱਧ ਪੁਆਧੀ ਵਿੱਚ ਭਾਸ਼ਨ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਕੁਮਾਰ ਸ਼ਰਮਾ ਦੇ ਰਹੇ ਹਨ। ਉਹ ਪੁਆਧ ਦੇ ਪਿੰਡ ਲੋਹਗੜ੍ਹ ਦੇ ਵਾਸੀ ਹਨ ਤੇ ਉਨ੍ਹਾਂ ਦੀ ਬੋਲਚਾਲ ਦੀ ਭਾਸ਼ਾ ਵੀ ਪੁਆਧੀ ਹੈ।ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ ਵੀ ਪੁਆਧ ਦੇ ਜੰਮਪਲ ਹੋਣ ਕਾਰਨ ਉਨ੍ਹਾਂ ਦਾ ਪੁਆਧੀ ਵਿੱਚ ਭਾਸ਼ਨ ਵੀ ਲੋਕਾਂ ਵਿੱਚ ਕਾਫੀ ਹਾਸਾ-ਠੱਠਾ ਬਿਖੇਰਦਾ ਹੈ। ਆਮ ਆਦਮੀ ਪਾਰਟੀ ਦੇ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਜੀਪੀ ਵੀ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਜਾਤ ਦੇ ਜੰਮਪਲ ਹੋਣ ਕਾਰਨ ਪੁਆਧੀ ਦੀ ਕਾਫ਼ੀ ਵਰਤੋਂ ਕਰ ਰਹੇ ਹਨ।

Advertisement

ਭਗਵੰਤ ਮਾਨ ਤੇ ਸੁਖਬੀਰ ਵੀ ਨਹੀਂ ਰਹੇ ਪਿੱਛੇ

ਖਰੜ ਵਿੱਚ ਬੀਤੇ ਦਿਨੀਂ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਰੋਡ ਸ਼ੋਅ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਪਾਰਟੀ ਦੇ ਇੱਕ ਸਮਰਥਕ ਦੇ ਹੱਥ ਵਿੱਚ ‘ਪੁਆਧ ਆਲੇ’ ਲਿਖਿਆ ਹੋਰਡਿੰਗ ਵੇਖਿਆ ਤਾਂ ਉਹ ਝੱਟ ਬੋਲੇ ‘ਇਹ ਮੁੰਡਾ, ਇੱਕ ਚੱਕੀ ਫ਼ਿਰਦਾ, ਪੁਆਧ ਆਲੇ, ਪੁਆਧ ਆਲੇ ਜਿਹੜੇ ਨੇ, ਇਹ ਜਿੱਥੇ ਖੜ੍ਹਗੇ, ਖੜ੍ਹਗੇ ਬੱਸ’। ਇਸੇ ਤਰ੍ਹਾਂ ਪੰਜਾਬ ਬਚਾਓ ਯਾਤਰਾ ਦੌਰਾਨ ਬੀਤੇ ਦਿਨੀਂ ਮੁਹਾਲੀ ਹਲਕੇ ਵਿੱਚ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਹਾਣਾ ਵਿੱਚ ਯਾਤਰਾ ਸ਼ੁਰੂ ਕਰਨ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵੱਲ ਹੱਥ ਕਰਕੇ ਕਿਹਾ ‘ਯੌ ਥਾਅਰਾ ਛੋਕਰਾ ਐ ਸੋਹਾਣੇ ਆਲਾ’, ਨਾਲ ਖੜ੍ਹੇ ਚੰਦੂਮਾਜਰਾ ਵੱਲ ਮੂੰਹ ਕਰਕੇ ਬੋਲੇ ‘ਯੌ ਥਾਅਰਾ ਲੀਡਰ ਐ’ ਯਾਤਰਾ ਦੀ ਸਨੇਟਾ ਸਮਾਪਤੀ ਵੇਲੇ ਉਨ੍ਹਾਂ ਮੁੜ ਪੁਆਧੀ ਚੇਤੇ ਕਰਦਿਆਂ ਕਿਹਾ, ‘ਮੈਂ ਥਾਅਰਾ-ਥਮੇ ਮੇਰੇ ਪੁਆਧ ਆਲਿਓ ਬੱਸ ਵੋਟਾਂ ਕੀ ਕਿਰਪਾ ਕਰ ਦਿਉ।’

Advertisement
Advertisement
Advertisement