ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਦੌਰਾਨ ਐੱਸਡੀਐੱਮ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

07:19 AM Nov 30, 2024 IST
ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਐੱਸਡੀਐੱਮ ਸ਼ਾਸ਼ਵਤ ਸਾਂਗਵਾਨ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 29 ਨਵੰਬਰ
ਸਬ-ਡਿਵੀਜ਼ਨ ਪੱਧਰ ’ਤੇ ਮਿੰਨੀ ਸਕੱਤਰੇਤ ਦੇ ਕਾਨਫਰੰਸ ਹਾਲ ਵਿੱਚ ਲਗਾਏ ਗਏ ਕੈਂਪ ਵਿੱਚ ਐੱਸਡੀਐੱਮ ਸ਼ਾਸ਼ਵਤ ਸਾਂਗਵਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਹਦਾਇਤਾਂ ਦਿੱਤੀਆਂ| ਕੈਂਪ ਵਿੱਚ 32 ਸਮੱਸਿਆਵਾਂ ਆਈਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਹਰ ਕੰਮ ਵਾਲੇ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹਿੰਦੇ ਹਨ ਅਤੇ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਂਦਾ ਹੈ।
ਕੈਂਪ ਵਿੱਚ ਪਿੰਡ ਬਟੌਰਾ ਦੇ ਸਤਪਾਲ ਨੇ ਬੇਗਨਾ ਨਦੀ ਦੇ ਪਾਣੀ ਨਾਲ ਜ਼ਮੀਨ ਦੇ ਕਟਾਅ ਨੂੰ ਰੋਕਣ ਲਈ ਸਟੱਡ, ਸਟੋਨ ਬੈਰੀਕੇਡ ਲਗਾਉਣ ਬਾਰੇ ਗੱਲ ਕੀਤੀ। ਨਰਾਇਣਗੜ੍ਹ ਦੀ ਚਲਤੀ ਦੇਵੀ, ਹੁਸੈਨੀ ਦੇ ਤਰਸੇਮ ਲਾਲ, ਡੇਹਾ ਬਸਤੀ ਦੀ ਪਰਮਜੀਤ ਕੌਰ ਅਤੇ ਪ੍ਰੀਤੋ, ਪਿੰਡ ਗਦੋਲੀ ਦੀ ਸਲੋਨੀ ਅਤੇ ਵਾਰਡ 8 ਦੇ ਰਵੀ ਕੁਮਾਰ ਨੇ ਆਪਣੇ ਪਰਿਵਾਰਕ ਪਛਾਣ ਕਾਰਡ ਵਿੱਚ ਆਮਦਨ ਘੱਟ ਕਰਨ ਦੀ ਮੰਗ ਕੀਤੀ। ਪਿੰਡ ਮੁਗਲ ਮਾਜਰਾ ਦੇ ਬਲਦੇਵ ਸਿੰਘ ਨੇ ਵਿਦੂਰ ਨੂੰ ਪੈਨਸ਼ਨ, ਪਿੰਡ ਮਿਲਕ ਦੇ ਅਨਮੋਲ ਨੇ ਅੰਗਹੀਣ ਪੈਨਸ਼ਨ ਦਿਵਾਉਣ ਅਤੇ ਪਿੰਡ ਫਤਹਿਪੁਰ-80 ਦੇ ਸਤਪਾਲ ਅਤੇ ਪਿੰਡ ਵਾਸੀਆਂ ਨੇ ਪੰਚਾਇਤ ਨੂੰ ਪਿੰਡ ਦੇ ਨੇੜਿਓਂ ਲੰਘਦੀ ਬੇਗਨਾ ਨਦੀ ਵਿੱਚੋਂ ਨਾਜਾਇਜ਼ ਮਾਈਨਿੰਗ ਰੋਕਣ ਦੀ ਮੰਗ ਕੀਤੀ। ਇਸ ਮੌਕੇ ਡੀਐੱਸਪੀ ਮੁਕੇਸ਼ ਕੁਮਾਰ, ਤਹਿਸੀਲਦਾਰ ਅਭਿਸ਼ੇਕ ਪਿਲਾਨੀਆ, ਨਾਇਬ ਤਹਿਸੀਲਦਾਰ ਸੰਜੀਵ ਅੱਤਰੀ, ਨਗਰ ਪਾਲਿਕਾ ਦੇ ਜੂਨੀਅਰ ਇੰਜਨੀਅਰ ਗੁਰਜੀਤ ਸਿੰਘ, ਬਿਜਲੀ ਨਿਗਮ ਦੇ ਜੇਈ ਸੁਨੀਲ, ਕਮਲਜੀਤ ਸੈਣੀ, ਜਨ ਸਿਹਤ ਵਿਭਾਗ ਦੇ ਜੂਨੀਅਰ ਇੰਜਨੀਅਰ ਜਸਪਾਲ ਸਿੰਘ ਹਾਜ਼ਰ ਸਨ।

Advertisement

Advertisement