‘ਅਨੰਦ ਉਤਸਵ’ ਦੌਰਾਨ ਵਿਦਿਆਰਥੀਆਂ ਨੇ ਜੌਹਰ ਦਿਖਾਏ
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਮਾਰਚ
ਸਥਾਨਕ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਪਾਰਕ ਵਿੱਚ ਦੋ ਰੋਜ਼ਾ ਸੱਭਿਆਚਾਰਕ ਮੇਲੇ ‘ਅਨੰਦ ਉਤਸਵ-2024’ ਦੇ ਪਹਿਲੇ ਦਿਨ ਸੱਭਿਆਚਾਰਕ ਅਤੇ ਟੈਕਨੀਕਲ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਲੋਕ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਗੁਰਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪੋਇਟਰੀ ਰਿਸੀਟੇਸ਼ਨ ਵਿੱਚ ਕਿਰਨਦੀਪ ਕੌਰ, ਏਕਮਜੋਤ ਕੌਰ, ਮਨਜੋਤ ਕੌਰ, ਗਰੁੱਪ ਡਿਸਕਸ਼ਨ ’ਚੋਂ ਪ੍ਰਭਲੀਨ ਸਿੰਘ, ਅੱਸ਼ਿਕਾ ਝਾਂਗੂ, ਵੰਸ਼ਿਕਾ ਸ਼ਰਮਾ, ਰਚਨਾਤਮਕ ਲੇਖਕ ਲਿਖਣ ਵਿੱਚ ਆਕ੍ਰਿਤੀ, ਨਯਾਮਤ ਮਾਨਰਾ, ਰੂਪਮਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐੱਨਐੱਸਈਟੀ ਦੇ ਸੀਨੀਅਰ ਟਰੱਸਟੀ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜੀਐੱਨਈ ਦੇ ਵਿਦਿਆਰਥੀਆਂ ਨੇ ਹਮੇਸ਼ਾ ਸਫਲਤਾ ਦੇ ਝੰਡੇ ਗੱਡੇ ਹਨ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਂਦੇ ਹਨ। ਇਸ ਮੌਕੇ ਡਾ. ਕੇਐੱਸ ਮਾਨ, ਡਾ. ਹਰਪ੍ਰੀਤ ਕੌਰ ਗਰੇਵਾਲ, ਡਾ. ਅਰਵਿੰਦ ਢੀਂਗਰਾ, ਪ੍ਰੋ. ਜਸਵੰਤ ਸਿੰਘ, ਡਾ. ਪਰਮਪਾਲ ਸਿੰਘ ਆਦਿ ਹਾਜ਼ਰ ਸਨ।