ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਦੀ ਰੈਲੀ ਮੌਕੇ ਪਟਿਆਲਾ ਦੇ ਚੁਫੇਰੇ ਗਰਜੇ ਕਿਸਾਨ

07:50 AM May 24, 2024 IST
ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਖ਼ਿਲਾਫ਼ ਧਰਨੇ ਦੀ ਅਗਵਾਈ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਈ
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅੱਜ ਹਜ਼ਾਰਾਂ ਕਿਸਾਨ ਪਟਿਆਲਾ ਸ਼ਹਿਰ ਦੇ ਚੁਫੇਰੇ ਗਰਜਦੇ ਰਹੇ, ਪਰ ਪੁਲੀਸ ਦੀ ਜ਼ਬਰਦਸਤ ਬੈਰੀਕੇਡਿੰਗ ਨੇ ਉਨ੍ਹਾਂ ਨੂੰ ਰੈਲੀ ਸਥਾਨ ਦੇ ਨੇੜੇ-ਤੇੜੇ ਨਾ ਫਟਕਣ ਦਿੱਤਾ।
ਕਿਸਾਨਾਂ ਨੇ ਸੜਕਾਂ ’ਤੇ ਜਾਮ ਲਾਉਂਦਿਆਂ ਮੋਦੀ ਖ਼ਿਲਾਫ਼ ਕਾਲੇ ਝੰਡਿਆਂ ਨਾਲ ਰੋਸ ਜਤਾਇਆ। ਇਸੇ ਦੌਰਾਨ ਕਿਸਾਨਾਂ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ। ਕਿਸਾਨਾਂ ਨੇ ਹੰਸ ਨੂੰ ਸੰਗਰੂਰ ਰੋਡ ’ਤੇ ਸਥਿਤ ਪਸਿਆਣਾ ਚੌਕ ’ਚ ਇੱਕ ਘੰਟੇ ਤੋਂ ਵੱਧ ਸਮਾਂ ਘੇਰ ਕੇ ਰੱਖਿਆ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਹਿੰਮਤ ਕਰਕੇ ਕਿਸਾਨਾਂ ਵਿਚਾਲੇ ਫਸੀ ਭਾਜਪਾ ਉਮੀਦਵਾਰ ਦੀ ਕਾਰ ਕਢਵਾਈ ਅਤੇ ਉਨ੍ਹਾਂ ਨੂੰ ਬਦਲਵੇਂ ਰਸਤਿਉਂ ਰੈਲੀ ਤੱਕ ਪਹੁੰਚਾਇਆ ਗਿਆ। ਰਮਿੰਦਰ ਪਟਿਆਲਾ ਅਨੁਸਾਰ ਹੰਸ ਰਾਜ ਹੰਸ ਦੀ ਕਾਰ ਦੀ ਫੇਟ ਕਾਰਨ ਦਲਿਤ ਆਗੂ ਬਿੱਕਰ ਸਿੰਘ ਹਥੋਆ ਜ਼ਖ਼ਮੀ ਹੋ ਗਿਆ।
ਕਿਸਾਨ ਯੂਨੀਅਨ ਉਗਰਾਹਾਂ ਨੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਇੱਥੇ ਸਕੱਤਰੇਤ ਨੇੜੇ ਰੋਸ ਮੁਜ਼ਾਹਰਾ ਕੀਤਾ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਨੇ ਐਲਾਨ ਅਨੁਸਾਰ ਪੰਜ ਥਾਵਾਂ ਤੋਂ ਰੈਲੀ ਵੱਲ ਚਾਲੇ ਪਾਏ ਪਰ ਪੁਲੀਸ ਨੇ ਨਾਕਿਆਂ ’ਤੇ ਕਿਸਾਨਾਂ ਨੂੰ ਰੋਕ ਲਿਆ ਗਿਆ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨਾਲ ਸਬੰਧਿਤ ਕਿਸਾਨ ਨੇਤਾ ਸੁਰਜੀਤ ਫੂਲ, ਜਗਜੀਤ ਡੱਲੇਵਾਲ ਤੇ ਕਾਕਾ ਕੋਟੜਾ ਸਣੇ ਹੋਰਾਂ ਨੂੰ ਢਾਬੀਗੁੱਜਰਾਂ ਤੋਂ ਆਉਂਦਿਆਂ ਪੁਲੀਸ ਨੇ ਪਾਸਿਆਣਾ ਚੌਕ ’ਚ ਘੇਰਿਆ।
ਰਮਿੰਦਰ ਸਿੰਘ ਮੁਤਾਬਿਕ ਸੰਯੁਕਤ ਕਿਸਾਨ ਮੋਰਚੇ ਨੇ ਪਟਿਆਲਾ ਤੋਂ ਸੰਗਰੂਰ, ਸਿਆਣਾ, ਸਰਹਿੰਦ, ਨਾਭਾ, ਪਿਹੋਵਾ ਅਤੇ ਸਮਾਣਾ ਰੋਡ ’ਤੇ ਧਰਨੇ ਲਾਏ। ਸਰਹਿੰਦ ਰੋਡ ’ਤੇ ਕਿਸਾਨਾਂ ਕਾਰਨ ਭਾਜਪਾ ਵਰਕਰਾਂ ਨੂੰ ਵੀ ਬਦਲਵੇਂ ਰਸਤੇ ਰੈਲੀ ਤੱਕ ਪੁੱਜਣਾ ਪਿਆ। ਦੂਜੇ ਬੰਨੇ ਸ਼ੰਭੂ ਬਾਰਡਰ ’ਤੇ 101 ਦਿਨਾਂ ਤੋਂ ਜਾਰੀ ਧਰਨੇ ਦੀ ਅਗਵਾਈ ਕਰ ਰਹੇ ਸਰਵਣ ਪੰਧੇਰ, ਮਨਜੀਤ ਘੁਮਾਣਾ, ਜਸਵਿੰਦਰ ਲੌਂਗੋਵਾਲ, ਅਭਿਮੰਨਿੳਯੂ, ਮਨਜੀਤ ਰਾਏ ਤੇ ਹੋਰਾਂ ਨੂੰ ਪੁਲੀਸ ਨੇ ਧਰੇੜੀ ਜੱਟਾਂ ਟੌਲ ਪਲਾਜ਼ੇ ਰੋਕ ਲਿਆ, ਜਿਸ ਕਾਰਨ ਉਹ ਉਥੇ ਹੀ ਧਰਨਾ ਲਾ ਕੇ ਬੈਠ ਗਏ। ਇਹ ਟੌਲ ਪਲਾਜ਼ਾ ਕਈ ਘੰਟੇ ਬੰਦ ਰਿਹਾ ਤੇ ਨਰਿੰਦਰ ਮੋਦੀ ਦੇ ਜਾਣ ਮਗਰੋਂ ਹੀ ਧਰਨਾ ਸਮਾਪਤ ਹੋਇਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਰੈਲੀ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਨਾਕਾਮ ਰਹੀ।

Advertisement

Advertisement
Advertisement