ਦੇਸ਼ ’ਚ ਜੁਲਾਈ ਦੌਰਾਨ ਹਵਾਈ ਕੰਪਨੀਆਂ ਨੇ 1.29 ਕਰੋੜ ਯਾਤਰੀਆਂ ਨੂੰ ਢਇਆ
04:10 PM Aug 19, 2024 IST
ਨਵੀਂ ਦਿੱਲੀ, 19 ਅਗਸਤ
ਭਾਰਤੀ ਏਅਰਲਾਈਨ ਕੰਪਨੀਆਂ ਨੇ ਜੁਲਾਈ ਵਿਚ 1.29 ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਢੋਇਆ, ਜੋ ਸਾਲਾਨਾ ਆਧਾਰ 'ਤੇ 7.3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੈ। ਅੱਜ ਜਾਰੀ ਅਧਿਕਾਰਤ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਜੁਲਾਈ 'ਚ ਹਵਾਈ ਆਵਾਜਾਈ ਇਸ ਸਾਲ ਜੂਨ ਦੇ ਮੁਕਾਬਲੇ ਘੱਟ ਰਹੀ, ਜਦੋਂ 1.32 ਕਰੋੜ ਯਾਤਰੀਆਂ ਨੇ ਉਡਾਣ ਭਰੀ। ਇੰਡੀਗੋ ਨੇ ਘਰੇਲੂ ਹਵਾਈ ਆਵਾਜਾਈ ਖੇਤਰ 'ਚ ਆਪਣਾ ਦਬਦਬਾ ਜਾਰੀ ਰੱਖਿਆ ਅਤੇ ਜੁਲਾਈ 'ਚ ਇਸ ਦੀ ਬਾਜ਼ਾਰ ਹਿੱਸੇਦਾਰੀ ਵੱਧ ਕੇ 62 ਫੀਸਦੀ ਹੋ ਗਈ। ਦੂਜੇ ਪਾਸੇ ਏਅਰ ਇੰਡੀਆ ਦੀ ਹਿੱਸੇਦਾਰੀ ਘਟ ਕੇ 14.3 ਫੀਸਦੀ 'ਤੇ ਆ ਗਈ।
Advertisement
Advertisement