For the best experience, open
https://m.punjabitribuneonline.com
on your mobile browser.
Advertisement

ਚੋਣਾਂ ਦੌਰਾਨ ਭਾਰਤ, ਚੀਨ, ਰੂਸ ਤੇ ਜਪਾਨ ਓਪਰਿਆਂ ਤੋਂ ਡਰਦੇ ਨੇ: ਰਾਸ਼ਟਰਪਤੀ

07:12 AM May 03, 2024 IST
ਚੋਣਾਂ ਦੌਰਾਨ ਭਾਰਤ  ਚੀਨ  ਰੂਸ ਤੇ ਜਪਾਨ ਓਪਰਿਆਂ ਤੋਂ ਡਰਦੇ ਨੇ  ਰਾਸ਼ਟਰਪਤੀ
Advertisement

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਦੋ ਕੁਆਡ ਭਾਈਵਾਲਾਂ ਭਾਰਤ ਤੇ ਜਪਾਨ ਅਤੇ ਆਪਣੇ ਦੋ ਵਿਰੋਧੀਆਂ ਰੂਸ ਤੇ ਚੀਨ ਨੂੰ ‘ਓਪਰਿਆਂ ਤੋਂ ਡਰਨ ਵਾਲੇ’ ਮੁਲਕ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ’ਚੋਂ ਕੋਈ ਵੀ ਮੁਲਕ ਅਮਰੀਕਾ ਦੀ ਤਰ੍ਹਾਂ ਪਰਵਾਸੀਆਂ ਦਾ ਸਵਾਗਤ ਨਹੀਂ ਕਰਦਾ। ਉਨ੍ਹਾਂ ਇੱਕ ਸਮਾਗਮ ਦੌਰਾਨ ਕਿਹਾ, ‘ਇਹ ਚੋਣਾਂ ਆਜ਼ਾਦੀ, ਅਮਰੀਕਾ ਤੇ ਲੋਕਤੰਤਰ ਲਈ ਹਨ। ਇਸ ਲਈ ਮੈਨੂੰ ਤੁਹਾਡੀ ਬਹੁਤ ਜ਼ਰੂਰਤ ਹੈ। ਤੁਸੀਂ ਜਾਣਦੇ ਹੋ, ਸਾਡੇ ਅਰਥਚਾਰੇ ਦੇ ਵਧਣ ਦਾ ਇੱਕ ਕਾਰਨ ਤੁਸੀਂ ਤੇ ਕਈ ਹੋਰ ਲੋਕ ਹੋ। ਕਿਉਂ? ਕਿਉਂਕਿ ਅਸੀਂ ਪਰਵਾਸੀਆਂ ਦਾ ਸਵਾਗਤ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਇਸ ਕਾਰਨ ਵੱਲ ਦੇਖਦੇ ਹਾਂ ਤੇ ਇਸ ਬਾਰੇ ਸੋਚਦੇ ਹਾਂ। ਚੀਨ ਆਰਥਿਕਤਾ ਪੱਖੋਂ ਇੰਨਾ ਮਾੜਾ ਕਿਉਂ ਹੈ? ਜਪਾਨ ਸੰਕਟ ’ਚ ਕਿਉਂ ਹੈ? ਰੂਸ ਕਿਉਂ? ਭਾਰਤ ਕਿਉਂ? ਕਿਉਂਕਿ ਉਹ ‘ਓਪਰਿਆਂ ਤੋਂ ਡਰਦੇ’ ਹਨ। ਉਹ ਪਰਵਾਸੀ ਨਹੀਂ ਚਾਹੁੰਦੇ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×