ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੁਰਗੇਸ਼ ਪਾਠਕ ਨੇ ਟੋਡਾਪੁਰ ’ਚ ਸੱਥ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ

06:55 AM Dec 18, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਦਸੰਬਰ
‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਐਤਵਾਰ ਨੂੰ ਪਿੰਡ ਟੋਡਾਪੁਰ ਵਿੱਚ ਆਧੁਨਿਕ ਚੌਪਾਲ (ਸੱਥ) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਇਸ ਪਿੰਡ ਵਿੱਚ ਇਸ ਤੋਂ ਪਹਿਲਾਂ 1950 ਵਿੱਚ ਚੌਪਾਲ ਬਣਵਾਇਆ ਗਿਆ ਸੀ, ਜੋ ਕਿ ਖਸਤਾ ਹਾਲਤ ਵਿੱਚ ਸੀ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਚੋਣਾਂ ਸਮੇਂ ਪਿੰਡ ਟੋਡਾਪੁਰ ਗਏ ਤਾਂ ਸਾਰੇ ਲੋਕਾਂ ਦੀ ਇੱਕ ਵੱਡੀ ਮੰਗ ਸੀ ਕਿ ਨਵਾਂ ਚੌਪਾਲ ਬਣਾਇਆ ਜਾਵੇ।’’ ਚੌਪਾਲ ਦੀ ਉਸਾਰੀ ਲਈ 2.25 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਚੌਪਾਲ ਦੋ ਮੰਜ਼ਿਲਾ ਹੋਵੇਗਾ, ਜਿਸ ਵਿੱਚ ਇੱਕ ਰਸੋਈ, ਦੋ ਲਿਫਟਾਂ ਅਤੇ ਪਾਰਕਿੰਗ ਹੋਵੇਗੀ। ਰਾਜਿੰਦਰ ਨਗਰ ਦੇ ਵਿਧਾਇਕ ਅਤੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਚੌਪਾਲ ਤੋਂ ਬਿਨਾਂ ਕੋਈ ਵੀ ਪਿੰਡ ਅਧੂਰਾ ਹੈ। ਟੋਡਾਪੁਰ ਪਿੰਡ ਦਿੱਲੀ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ 1950 ਵਿੱਚ ਪਿੰਡ ਦੇ ਲੋਕਾਂ ਨੇ ਮਿਲ ਕੇ ਇੱਥੇ ਚੌਪਾਲ ਬਣਵਾਇਆ ਸੀ। ਉਦੋਂ ਤੋਂ ਇੱਥੇ ਕੋਈ ਨਵਾਂ ਚੌਪਾਲ ਨਹੀਂ ਬਣਾਇਆ ਗਿਆ, ਇਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਆਧੁਨਿਕ ਚੌਪਾਲ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਚੌਪਾਲ ਦੇ ਨਿਰਮਾਣ ਦੀ ਯੋਜਨਾ ਬਹੁਤ ਹੀ ਘੱਟ ਸਮੇਂ ਵਿੱਚ ਮੁਕੰਮਲ ਹੋਈ। ਇੱਥੇ ਪਾਰਕਿੰਗ ਦਾ ਪ੍ਰਬੰਧ ਵੀ ਹੋਵੇਗਾ। ਟੋਡਾਪੁਰ ਪਿੰਡ ਦੇ ਇਤਿਹਾਸ ਵਿੱਚ ਇਹ ਪਹਿਲਾ ਚੌਪਾਲ ਹੋਵੇਗਾ, ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਚੌਪਾਲ ਵਿੱਚ ਸਾਰੀਆਂ ਸਹੂਲਤਾਂ ਹੋਣਗੀਆਂ, ਜਿਸ ਦਾ ਘੱਟੋ-ਘੱਟ 15 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ।

Advertisement

Advertisement
Advertisement